Punjab
ਪੰਜਾਬ ਦੇ CM ਭਗਵੰਤ ਮਾਨ ਦਾ ਅੱਜ ਜਨਮਦਿਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮਦਿਨ ਹੈ। ਇਹ ਜਨਮਦਿਨ ਉਨ੍ਹਾਂ ਦਾ 52ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ‘ਚ ਹੋਇਆ ਸੀ।
ਜਨਮਦਿਨ ਮੌਕੇ ਮੰਤਰੀ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਨੀਲ ਗਰਗ ਨੇ ਨੇ ਉਨ੍ਹਾਂ ਟਵੀਟ ਕਰਕੇ ਵਧਾਈ ਦਿਤੀ ਕਿਹਾ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ CM BhagwantMann ਸਾਹਿਬ। ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਅਤੇ ਤੰਦਰੁਸਤੀ ਬਖਸ਼ੇ ਤਾਂਕਿ ਤੁਸੀ ਹੋਰ ਸ਼ਿੱਦਤ ਨਾਲ ਪੰਜਾਬ ਦੀ ਸੇਵਾ ਕਰ ਸਕੋ ਅਤੇ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਸਾਕਾਰ ਕਰ ਸਕੋ।
ਮਨੀਸ਼ ਸਿਸੋਦੀਆ ਨੇ ਦਿੱਤੀ ਵਧਾਈ
ਮੇਰੇ ਪਿਆਰੇ ਦੋਸਤ, ਮਿਸ਼ਨ ਰੰਗਲਾ ਪੰਜਾਬ ਦੇ ਕਮਾਂਡਰ, ਮੁੱਖ ਮੰਤਰੀ BhagwantMann ਜੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡਾ “ਰੰਗਲਾ ਪੰਜਾਬ” ਬਣਾਉਣ ਦਾ ਸੁਪਨਾ ਸਾਕਾਰ ਹੋਵੇ। ਪੰਜਾਬ ਦਾ ਭਵਿੱਖ ਤੁਹਾਡੇ ਮਜ਼ਬੂਤ ਮੋਢਿਆਂ ‘ਤੇ ਟਿਕਾ ਹੈ। ਪ੍ਰਮਾਤਮਾ ਤੁਹਾਨੂੰ ਸਿਹਤਮੰਦ, ਖੁਸ਼ ਅਤੇ ਊਰਜਾ ਨਾਲ ਭਰਪੂਰ ਰੱਖੇ, ਅਤੇ ਤੁਸੀਂ ਮੁੱਖ ਮੰਤਰੀ ਵਜੋਂ ਲੰਬੇ ਸਮੇਂ ਤੱਕ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੋ।
ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
ਪੰਜਾਬ ਦੇ ਪਿਆਰੇ ਮੁੱਖ ਮੰਤਰੀ ਅਤੇ ਮੇਰੇ ਛੋਟੇ ਭਰਾ, @BhagwantMann ਨੂੰ ਜਨਮਦਿਨ ਦੀਆਂ ਮੁਬਾਰਕਾਂ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਲੋਕਾਂ ਦੀ ਸੇਵਾ ਕਰਨ ਲਈ ਨਿਰੰਤਰ ਊਰਜਾ ਬਖਸ਼ੇ। ਤੁਸੀਂ ਪੰਜਾਬ ਦੇ ਹਰ ਘਰ ਵਿੱਚ ਖੁਸ਼ੀਆਂ ਲਿਆਉਂਦੇ ਰਹੋ।
