Punjab
ਕਾਂਗਰਸ ਪਾਰਟੀ ਨੇ ਆਪਣੇ ਵੱਡੇ ਲੀਡਰ ਨੂੰ ਦਿਖਾਇਆ ਬਾਹਰ ਦਾ ਰਸਤਾ, ਦਰਸ਼ਨ ਸਿੰਘ ਬਰਾੜ ‘ਤੇ ਹੋਈ ਕਾਰਵਾਈ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਐਕਸ਼ਨ ਲੈਂਦਿਆਂ ਆਪਣੀ ਹੀ ਪਾਰਟੀ ਇਕ ਲੀਡਰ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਾਘਾ ਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦਾ ਦੋਸ਼ ਹੈ।
ਕਾਂਗਰਸ ਦੇ ਪੰਜਾਬ ਪ੍ਰਧਾਨ ਯਾਨੀ ਕਿ ਰਾਜਾ ਵੜਿੰਗ ਨੇ ਇਕ ਆਫੀਸ਼ੀਅਲ ਹੁਕਮ ਜਾਰੀ ਕਰਦਿਆਂ ਉਹਨਾਂ ਨੂੰ ਪਾਰਟੀ ‘ਚੋ ਬਾਹਰ ਕੀਤਾ ਹੈ। ਪਾਰਟੀ ਦੇ ਪੱਤਰ ਮੁਤਾਬਕ ਉਹਨਾਂ ਨੂੰ ਅਨੁਸਾਸ਼ਨ ਦੀ ਉਲੰਘਣਾ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਪਾਰਟੀ ‘ਚੋ ਬਾਹਰ ਕੱਢਿਆ ਗਿਆ ਹੈ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)