Connect with us

Corona Virus

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਨਵੇਂ ਸਲਾਹਕਾਰ ਬੋਰਡ ਦਾ ਗਠਨ

Published

on

ਚੰਡੀਗੜ੍ਹ, 03 ਜੂਨ: ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਰਾਜ ਸਲਾਹਕਾਰ ਬੋਰਡ ਦਾ ਗਠਨ ਕਰ ਦਿੱਤਾ ਹੈ। ਇਸ ਸਬੰਧੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਵਲੋਂ ਭੇਜੀ ਗਈ ਤਜਵੀਜ਼ ਨੂੰ ਮੁੱਖ ਮੰਤਰੀ ਨੇ ਕੱਲ ਪ੍ਰਵਾਨਗੀ ਦੇ ਦਿੱਤੀ ਸੀ। ਸੂਬੇ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਨਵੇਂ ਸਲਾਹਕਾਰ ਬੋਰਡ ਦੇ ਗਠਨ ਨੂੰ ਵਿਭਾਗ ਲਈ ਸ਼ੁਭ ਸ਼ਗਨ ਦਰਸਾਉਂਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਭਾਸ਼ਾ ਵਿਭਾਗ ਦਾ ਕੰਮ ਹੋਰ ਚੁਸਤ-ਦਰੁਸਤ ਹੋਵੇਗਾ। ਉਹਨਾਂ ਕਿਹਾ ਕਿ ਇਸ ਬੋਰਡ ਵਿੱਚ ਪੰਜਾਬੀ, ਹਿੰਦੀ ਅਤੇ ਸੰਸਕਿ੍ਰਤ ਭਾਸ਼ਾਵਾਂ ਦੇ ਮਾਹਰਾਂ ਦੇ ਨਾਲ ਨਾਲ ਸਾਹਿਤ ਅਤੇ ਵੱਖ ਵੱਖ ਕਲਾਵਾਂ ਦੇ ਸਿਰ ਕੱਢ ਵਿਅਕਤੀ ਸ਼ਾਮਲ ਕੀਤੇ ਗਏ ਹਨ। ਮੰਤਰੀ ਨੇ ਕਿਹਾ ਹੈ ਕਿ ਇਹਨਾਂ ਮਾਹਰ ਵਿਅਕਤੀਆਂ ਦੀ ਸਲਾਹ ਅਨੁਸਾਰ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾਵਾਂ ਦੇ ਵਿਕਾਸ ਲਈ ਨਵੀਂਆਂ ਯੋਜਨਾਵਾਂ ਤੇ ਪ੍ਰੋਗਰਾਮ ਉਲੀਕੇਗਾ।

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਵਲੋਂ ਜਾਰੀ ਕੀਤੇ ਗਏ ਨੋਟੀਫ਼ੀਕੇਸ਼ਨ ਅਨੁਸਾਰ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ-ਚੇਅਰਪਰਸਨ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ- ਵਾਈਸ ਚੇਅਰਪਰਸਨ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ – ਮੈਂਬਰ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਜਾਂ ਉਹਨਾਂ ਦਾ ਨੁਮਾਇੰਦਾ-ਮੈਂਬਰ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ -ਮੈਂਬਰ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬ ਕਲਾ ਪ੍ਰੀਸ਼ਦ, ਸੈਕਟਰ-16 ਬੀ,ਚੰਡੀਗੜ੍ਹ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ -ਮੈਂਬਰ, ਡਾਇਰੈਕਟਰ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪੰਚਕੂਲਾ- ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਅਕਾਦਮੀ, ਨਵੀਂ ਦਿੱਲੀ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, ਦਿੱਲੀ – ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) – ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਸਾਹਿਤ ਅਕਾਦਮੀ, ਨਵੀਂ ਦਿੱਲੀ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ – ਮੈਂਬਰ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ -ਮੈਂਬਰ/ਕਨੀਵਰ ਹੋਣਗੇ।

ਸਲਾਹਕਾਰ ਬੋਰਡ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਨਿਯੁਕਤ ਕੀਤੇ ਗਏ ਗੈਰ ਸਰਕਾਰੀ ਮੈਂਬਰਾਂ ਵਿਚ ਡਾ. ਸੁਰਜੀਤ ਪਾਤਰ, ਨਾਟਕਕਾਰ ਡਾ. ਆਤਮਜੀਤ, ਸ. ਵਰਿਆਮ ਸੰਧੂ, ਕਹਾਣੀਕਾਰ, ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨੀ, ਡਾ. ਨਾਹਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਮਨਮੋਹਣ ਬਾਵਾ ਨਾਵਲਕਾਰ ਅਤੇ ਡਾ. ਜਸਬੀਰ ਸਿੰਘ ਸਾਬਰ, ਅੰਮਿ੍ਰਤਸਰ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਉੱਘੇ ਗਾਇਕ ਸ੍ਰੀ ਪਰਮਜੀਤ ਸਿੰਘ (ਪੰਮੀ ਬਾਈ), ਸ੍ਰੀ ਬਲਕਾਰ ਸਿੱਧੂ, ਅਤੇ ਸ੍ਰੀ ਹਰਦੀਪ ਸਿੰਘ ਪਟਿਆਲਾ ਨੂੰ ਲੋਕ ਗਾਇਕ ਸ਼੍ਰੇਣੀ ਵਿਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ।ਹਿੰਦੀ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਸ੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ, ਫ਼ਿਰੋਜਪੁਰ, ਡਾ. ਚਮਨ ਲਾਲ ਪਟਿਆਲਾ ਅਤੇ ਡਾ. ਮੇਵਾ ਸਿੰਘ, ਪ੍ਰੋਫੈਸਰ (ਰਿਟਾ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਨੂੰ ਮੈਂਬਰ ਬਣਾਇਆ ਗਿਆ ਹੈ। ਉਰਦੂ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਡਾ. ਮੁਹੰਮਦ ਜਮੀਲ, ਪਿ੍ਰੰਸੀਪਲ ਸਰਕਾਰੀ ਕਾਲਜ, ਅਮਰਗੜ੍ਹ, ਸਰਦਾਰ ਪੰਛੀ ਅਤੇ ਅਜ਼ੀਜ਼ ਪਰਿਹਾਰ ਨੂੰ ਮੈਂਬਰ ਬਣਾਇਆ ਗਿਆ ਹੈ।ਸੰਸਕਿ੍ਰਤ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਡਾ. ਵਰਿੰਦਰ ਕੁਮਾਰ, ਸੰਸਕਿ੍ਰਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਮੈਡਮ ਕਮਲਦੀਪ ਕੌਰ, ਸੇਵਾ ਮੁਕਤ ਪ੍ਰੋਫੈਸਰ, ਮਹਿੰਦਰਾ ਕਾਲਜ, ਪਟਿਆਲਾ, ਡਾ. ਪੁਸ਼ਪਿੰਦਰ ਜੋਸ਼ੀ, ਪਟਿਆਲਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

ਇਸ ਬੋਰਡ ਵਿਚ ਅਖਬਾਰਾਂ/ਟੈਲੀਵੀਜਨ ਅਤੇ ਮੀਡੀਆ ਨਾਲ ਸਬੰਧਤ ਹਸਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿੰਨਾਂ ਵਿਚ ਡਾ. ਸਵਰਾਜਬੀਰ ਸਿੰਘ, ਸੰਪਾਦਕ, ਪੰਜਾਬੀ ਟਿ੍ਰਬਿਊਨ, ਸ. ਹਰਕੰਵਲਜੀਤ ਸਿੰਘ, ਸੀਨੀਅਰ ਪੱਤਰਕਾਰ, ਅਜੀਤ, ਚੰਡੀਗੜ੍ਹ ਅਤੇ ਸ੍ਰੀਮਤੀ ਨਿਮਰਤ ਕੌਰ, ਮੈਨੇਜਿੰਗ ਐਡੀਟਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ ਸ਼ਾਮਿਲ ਹਨ।ਇਸੇ ਤਰਾਂ ਕਲਾ, ਵਿਗਿਆਨ, ਸਮਾਜ ਸੇਵਾ, ਚਿਕਿਤਸਾ, ਇੰਜੀਨੀਅਰਿੰਗ, ਵਾਤਾਵਰਣ ਆਦਿ ਖੇਤਰਾਂ ਨਾਲ ਸਬੰਧਤ ਵਿਆਕਤੀਆਂ ਵਿਚੋਂ ਸ. ਭੁਪਿੰਦਰ ਸਿੰਘ ਵਿਰਕ, ਪ੍ਰੋਫੈਸਰ, ਕਾਨੂੰਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਉਜਾਗਰ ਸਿੰਘ, ਡੀ.ਪੀ.ਆਰ.ਓ. (ਰਿਟਾ) ਪਟਿਆਲਾ, ਸ. ਕਰਨਲ ਜਸਮੇਰ ਸਿੰਘ ਬਾਲਾ, ਮੋਹਾਲੀ, ਡਾ. ਮੇਘਾ ਸਿੰਘ, ਮੋਹਾਲੀ, ਡਾ. ਸੁਰਜੀਤ ਲੀ, ਭਾਸ਼ਾ ਵਿਗਿਆਨੀ, ਪਟਿਆਲਾ ਅਤੇ ਡਾ. ਦੀਪਕ ਮਨਮੋਹਨ, ਚੰਡੀਗੜ੍ਹ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *