Connect with us

Punjab

ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸੂਰ ਅਤੇ ਬੱਕਰੀ ਪਾਲਣ ਦਾ ਧੰਦਾ ਕਰਨ ਲਈ ਦਿੱਤੀ ਜਾਂਦੀ ਹੈ ਟ੍ਰੇਨਿੰਗ ਤੇ ਸਬਸਿਡੀ : ਕਾਹਲੋਂ

Published

on

kahlon.jpg1

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸੂਰ ਅਤੇ ਬੱਕਰੀ ਪਾਲਣ ਦਾ ਧੰਦਾ ਕਰਨ ਲਈ ਵਿਸ਼ੇਸ਼ ਯੂਨਿਟ ਸਥਾਪਤ ਕੀਤੇ ਜਾਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਯੂਨਿਟ ਸਥਾਪਿਤ ਕੀਤੇ ਜਾਣ ਲਈ ਸਬਸਿਡੀ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ lਇਹ ਜਾਣਕਾਰੀ ਦਿੰਦੇ ਹੋਏ ਡਾ. ਐਚ ਐਸ ਕਾਹਲੋਂ ,ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਦਫਤਰ ਡਿਪਟੀ ਡਾਇਰੈਕਟਰ (ਟਰੇਨਿੰਗ) ਪਟਿਆਲਾ ਵਿਖੇ ਫਾਰਮਰਾਂ ਲਈ ਪੰਜ ਦਿਨਾਂ ਦੀ ਸੂਰ ਪਾਲਣ ਅਤੇ ਦੋ ਦਿਨਾਂ ਦੀ ਬਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ।

ਇਹਨਾਂ ਟ੍ਰੇਨਿੰਗਾਂ ਵਿੱਚ ਕੋਈ ਵੀ ਪਸ਼ੂ ਪਾਲਕ ਹਿੱਸਾ ਲੈ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ। ਇਸ ਸਰਟੀਫਿਕੇਟ ਦੇ ਅਧਾਰ ਤੇ ਪਸ਼ੂ ਪਾਲਕ ਬੈਂਕ ਵਿੱਚੋਂ ਲੋਨ ਲੈ ਕੇ ਨਬਾਰਡ ਬੈਂਕ ਤੋਂ ਸਬਸਿਡੀ ਪ੍ਰਾਪਤ ਕਰ ਸਕਦਾ ਹੈ । ਇਸ ਤੋਂ ਇਲਾਵਾ ਇਥੇ ਵੀ.ਓ. ਅਤੇ ਵੀ. ਆਈ ਨੂੰ ਸਰਕਾਰ ਦੀਆਂ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਸਿਰ ਟ੍ਰੇਨਿੰਗ ਦਿੱਤੀਆ ਜਾਂਦੀਆ ਹਨ। ਪਿੰਡਾਂ ਵਿੱਚ ਪਸ਼ੂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਸਾਲ  2020-21 ਵਿੱਚ  33 ਟ੍ਰੇਨਿੰਗ ਕੋਰਸ ਕਰਵਾਏ ਗਏ ਜਿਸ ਦੌਰਾਨ  337 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ l ਇਸੇ ਤਰ੍ਹਾਂ ਸਾਲ  2020-21 ਦੌਰਾਨ 10 ਪਸ਼ੂ ਜਾਗਰੂਕਤਾ ਕੈਂਪ  ਲਗਾ ਕੇ ਕੁੱਲ  358 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਜਦਕਿ  ਸਾਲ  2020-21 ਵਿੱਚ ਹੀ ਆਯੋਜਿਤ ਕੀਤੀ ਗਈ  1 ਨਿਊ ਵੀ.ਓ. ਓਰੀਐਂਟੇਸ਼ਨ ਟ੍ਰੇਨਿੰਗ ਦੌਰਾਨ  114 ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ l ਡਾ. ਕਾਹਲੋਂ ਨੇ ਦੱਸਿਆ ਕਿ ਸੂਰ ਪਾਲਣ ਦੀ ਇਕ ਯੂਨਿਟ  (20 ਮਾਦਾ, 4 ਨਰ) ਸਥਾਪਤ ਕੀਤੇ ਜਾਣ ਤੇ ਤਕਰੀਬਨ 8 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਜਿਸ ਵਿੱਚੋਂ 2 ਲੱਖ ਰੁਪਏ ਤੱਕ ਦੀ ਬੈਕ ਐਂਡਿਡ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ l

ਉਨ੍ਹਾਂ ਦੱਸਿਆ ਕਿ ਇਸ ਯੂਨਿਟ ਨੂੰ ਸਥਾਪਤ ਕੀਤੇ ਜਾਣ ਲਈ ਸਬੰਧਤ ਕਿਸਾਨ ਨੇ ਸਿਰਫ਼ 80 ਹਜ਼ਾਰ ਰੁਪਏ ਦੀ ਮਾਰਜਨ ਮਨੀ ਦੇਣੀ ਹੁੰਦੀ ਹੈ  ਅਤੇ ਬਾਕੀ ਦੀ ਰਕਮ ਦਾ ਲੋਨ ਬੈਂਕ ਤੋਂ ਹੋ ਜਾਂਦਾ ਹੈ lਇਸੇ ਤਰ੍ਹਾਂ ਬਕਰੀ ਪਾਲਣ 40+2 (40 ਮਾਦਾ, 2 ਨਰ) ਸਥਾਪਤ ਕੀਤੇ ਜਾਣ ਤੇ ਤਕਰੀਬਨ 1 ਲੱਖ ਰੁਪਏ ਦਾ ਖਰਚਾ ਆਉਂਦਾ ਹੈ l ਇਹ ਯੂਨਿਟ ਸਥਾਪਤ ਕੀਤੇ ਜਾਣ ਲਈ ਜਨਰਲ ਕੈਟੇਗਰੀ ਦੇ ਵਿਅਕਤੀ ਨੂੰ 25 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ 33 ਹਜ਼ਾਰ ਰੁਪਏ ਦੀ ਬੈਕ ਐਂਡਿਡ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ l