India
ਪੰਜਾਬ ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਏ ਵਿਅਕਤੀ ਘਰਾਂ ’ਚ ਕੀਤੇ ਆਈਸੋਲੇਟ
ਜਲੰਧਰ, ਹੁਸ਼ਿਆਰਪੁਰ, (25 ਮਾਰਚ): ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ’ਚ ਲੈ ਰੱਖਿਆ ਹੈ ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲੌਕਡਾਊਨ ਅਤੇ ਕਰਫਿਊ ਲਗਾ ਦਿੱਤਾ ਗਿਆ ਹੈ। ਓਥੇ ਹੀ ਪੰਜਾਬ ਦੇ ਵਿੱਚ ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਘਰਾਂ ’ਚ ਆਈਸੋਲੇਟ ਕਰ ਕੇ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਲੋਕਾਂ ਦੇ ਘਰਾਂ ਦੇ ਬਾਹਰ ਸਿਹਤ ਵਿਭਾਗ ਵੱਲੋਂ ਪੋਸਟਰ ਲਗਾ ਦਿੱਤੇ ਗਏ ਨੇ, ਜਿਨ੍ਹਾਂ ਉਪਰ ਸ਼ੱਕੀ ਮਰੀਜ ਦਾ ਨਾਂ, ਪਤਾ ਅਤੇ ਇਕਾਂਤਵਾਸ ਦਾ ਸਮਾਂ ਤਾਂ ਲਿਖਿਆ ਹੀ ਗਿਆ ਤੇ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਇਸ ਘਰ ’ਚ ਕੁੱਲ ਕਿੰਨੇ ਮੈਂਬਰ ਰਹਿੰਦੇ ਹਨ। ਅਜਿਰੇ ਕੇਸਾਂ ਦੀ ਨਿਗਰਾਨੀ ਪੰਚਾਇਤਾਂ, ਨੰਬਰਦਾਰ, ਬਲਾਕ ਵਿਕਾਸ ਵਿਭਾਗ, ਨਗਰ ਕੌਂਸਲਾਂ ਤੇ ਪੁਲਿਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਜਲੰਧਰ ਦੇ ਰਾਇਲ ਇਲਾਕੇ ’ਚ ਵਿਦੇਸ਼ ਤੋਂ ਪਰਤੇ 4 ਵਿਅਕਤੀਆਂ ਦੇ ਸਿਹਤ ਵਿਭਾਗ ਨੇ ਸੈਂਪਲ ਲਏ, ਜਿਨ੍ਹਾਂ ਚੋਂ 2 ਨੂੰ 14 ਦਿਨਾਂ ਲਈ ਘਰਾਂ ’ਚ ਹੀ ਆਈਸੋਲੇਟ ਕੀਤਾ ਗਿਆ ਅਤੇ 2 ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸੇ ਤਰ੍ਹਾਂ ਹੁਸ਼ਿਆਰਪੁਰ ’ਚ ਵੀ ਵਿਦੇਸ਼ ਤੋਂ ਪਰਤੇ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।