Punjab
ਪੰਜਾਬ ਦੇ ਵਿਧਾਇਕਾਂ ਨੇ ਏਲਾਂਤੇ ਮਾਲ ‘ਚ ਦੇਖੀ ਇਹ ਫਿਲਮ, ਲੋਕਾਂ ਨੂੰ ਦਿੱਤਾ ਸੁਨੇਹਾ;

ਚੰਡੀਗੜ੍ਹ: ਪੰਜਾਬ ਦੇ ਵਿਧਾਇਕਾਂ ਨੇ ਸਿੱਖ ਇਤਿਹਾਸ ਨਾਲ ਜੁੜੀ ਮਾਤਾ ਸਾਹਿਬ ਕੌਰ ਬਾਰੇ ਬਣੀ ਫਿਲਮ ਏਲਾਂਤੇ ਮਾਲ ਵਿੱਚ ਦੇਖੀ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਰਾਜ ਵਿਧਾਨ ਸਭਾ ਦੇ ਮੈਂਬਰਾਂ ਲਈ ‘ਸੁਪਰੀਮ ਮਦਰਹੁੱਡ: ਮਾਤਾ ਸਾਹਿਬ ਕੌਰ’ ਸਿਰਲੇਖ ਵਾਲੀ ਫਿਲਮ ਦੀ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਹੈ। ਇਸ ਫਿਲਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਮਾਤਾ ਸਾਹਿਬ ਕੌਰ ਦੇ ਜੀਵਨ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕਾਂ ਨੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਜਿਹੀਆਂ ਫਿਲਮਾਂ ਦੇ ਪ੍ਰਚਾਰ ਦਾ ਸੱਦਾ ਦਿੱਤਾ ਅਤੇ ਅਜਿਹੀਆਂ ਫਿਲਮਾਂ ਨੂੰ ਟੈਕਸ ਮੁਕਤ ਬਣਾਇਆ ਜਾਣਾ ਚਾਹੀਦਾ ਹੈ।