Connect with us

Punjab

ਪੰਜਾਬ ਪੁਲਿਸ ਵੱਲੋਂ ਪੀਟੀਸੀ ਨੈੱਟਵਰਕ ਦੇ ਐਮਡੀ ਰਵਿੰਦਰ ਨਰਾਇਣ ਨੂੰ ਹਿਰਾਸਤ ‘ਚ ਲਿਆ

Published

on

ਚੰਡੀਗੜ੍ਹ: ਪੰਜਾਬ ਪੁਲਿਸ ਨੇ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਰਾਇਣ ਨੂੰ ਹਾਲ ਹੀ ਵਿੱਚ ਇੱਕ ਮਿਸ ਪੰਜਾਬਣ ਮਾਮਲੇ ‘ਚ ਇੱਕ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਇੱਕ ਐਫਆਈਆਰ ਬਾਰੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ। ਪੀਟੀਸੀ ਹਰ ਸਾਲ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫਤਾਰੀ ਪਿਛਲੇ ਦਿਨੀਂ ਮੁਹਾਲੀ ਵਿਖੇ ਦਰਜ ਹੋਏ ਮੁਕੱਦਮੇ ‘ਚ ਹੋਈ ਹੈ। ਰਵਿੰਦਰ ਨਰਾਇਣ ਨੂੰ ਉਨ੍ਹਾਂ ਦੀ ਰਿਹਾਇਸ਼ ਗੁੜਗਾਉਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਇੱਕ ਹੋਰ ਮੁੱਖ ਦੋਸ਼ੀ ਲੜਕੀ ਜੋ ਇੱਕ ਮਿਸ ਪੰਜਾਬਣ ਦੇ ਨਾਂ ‘ਤੇ ਭੋਲੀਆਂ ਭਾਲੀਆਂ ਲੜਕੀਆਂ ਨੂੰ ਗਲਤ ਧੰਦੇ ‘ਚ ਧਕੇਲ ਦੀ ਸੀ।

ਸੂਤਰਾਂ ਅਨੁਸਾਰ ਦਰਜ ਹੋਏ ਮੁਕੱਦਮੇ ‘ਚ ਇੱਕ ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਪੀਟੀਸੀ ਚੈਨਲ ਦੇ ਮਿਸ ਪੰਜਾਬਣ ਦੇ ਨਾਂ ‘ਤੇ ਲੜਕੀਆਂ ਬੁਲਾਈਆਂ ਜਾਂਦੀਆਂ ਸਨ ਤੇ ਹੋਟਲਾਂ ਵਿੱਚ ਰੱਖਿਆ ਜਾਂਦਾ ਸੀ, ਜਿਥੇ ਕਿ ਉਨ੍ਹਾਂ ਨੂੰ ਵੱਡੇ ਵੱਡੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੈਕਸ ਰੈਕੇਟ ਵਿੱਚ ਕਿਹੜੇ ਕਿਹੜੇ ਵੱਡੇ ਨੇਤਾ ਤੇ ਵੱਡੇ ਅਧਿਕਾਰੀ ਫਸਦੇ ਹਨ।