News
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰਾਂ ਕੋਲੋਂ ਵਾਹਨਾਂ ਦਾ ਵੱਡਾ ਜ਼ਖੀਰਾ ਕੀਤਾ ਬਰਾਮਦ

ਫਿਰੋਜ਼ਪੁਰ, 17 ਜੂਨ ( ਪਰਮਜੀਤ ਪੰਮਾ): ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਦੋ ਚੋਰਾਂ ਕੋਲੋਂ ਵਾਹਨਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਜਾਣਕਾਰੀ ਦਿੰਦਿਆਂ ਐਸ ਐਚ ਓ ਮਨੋਜ ਕੁਮਾਰ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਦੋਸ਼ੀ ਵਿਸ਼ਾਲ ਉਰਫ ਚਿੱਟੀ ਪੁੱਤਰ ਤਰਸੇਮ ਲਾਲ ਵਾਸੀ ਫਿਰੋਜ਼ਪੁਰ ਕੇਂਟ,ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਮ੍ਰਿਤਸਰ ਜੋ ਵੱਖ ਵੱਖ ਜਿਲਿਆਂ ਤੋਂ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਅਤੇ ਅੱਜ ਜਦੋਂ ਪੁਲਿਸ ਵੱਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਕੋਲੋਂ ਚੋਰੀ ਕੀਤੇ ਵਾਹਨਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਹੋਇਆ ਜੋ ਪੁਲਿਸ ਵੀ ਦੇਖਕੇ ਹੈਰਾਨ ਰਹਿ ਗਈ ਉਨ੍ਹਾਂ ਕੋਲੋਂ 16 ਗੱਡੀਆਂ, ਇੱਕ ਬੁੱਲਟ ਮੋਟਰਸਾਈਕਲ,2 ਐਕਟਿਵਾ ਬਰਾਮਦ ਕੀਤੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਇਹ ਚੋਰ ਗਿਰੋਹ ਪੰਜਾਬ ਦੇ ਅਲੱਗ ਅਲੱਗ ਜਿਲਿਆਂ ਤੋਂ ਰਾਤ ਦੇ ਸਮੇਂ ਘਰ ਦੇ ਬਾਹਰ ਖੜੇ ਵਾਹਨਾਂ ਨੂੰ ਬੜੀ ਚਲਾਕੀ ਨਾਲ ਪਹਿਲਾ ਵਾਹਨ ਨੂੰ ਥੋੜ੍ਹੀ ਦੂਰੀ ਤੱਕ ਰੇਹੜ ਕੇ ਲਿਜਾਦੇ ਸੀ ਅਤੇ ਬਾਅਦ ਵਿੱਚ ਉਸਨੂੰ ਸਟਾਰਟ ਕਰਕੇ ਰਫੂਚਕਰ ਹੋ ਜਾਦੇਂ ਸਨ। ਇਸੇ ਤਰ੍ਹਾਂ ਇਨ੍ਹਾਂ ਨੇ 19 ਵਾਹਨ ਜਮਾਂ ਕੀਤੇ ਹੋਏ ਸਨ। ਜਿਨ੍ਹਾਂ ਦੇ ਇਹ ਨਕਲੀ ਕਾਗਜਾਤ ਤਿਆਰ ਕਰਕੇ ਅਤੇ ਉਨ੍ਹਾਂ ਦੇ ਨੰਬਰ ਚੈਂਜ ਕਰਕੇ ਅੱਗੇ ਵੇਚ ਦਿੰਦੇ ਸਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਨੋਂ ਚੋਰਾਂ ਦਾ ਰਿਮਾਂਡ ਲੇਕੇ ਹੋਰ ਵੀ ਪੁਛਗਿੱਛ ਕੀਤੇ ਜਾਵੇਗੀ ਅਤੇ ਉਨ੍ਹਾਂ ਨੂੰ ਉਮੀਦ ਹੈ। ਇਨ੍ਹਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ।