Punjab
ਮੁਸ਼ਕਿਲਾਂ ‘ਚ ਘਿਰੇ ਸਿੱਧੂ ਮੂਸੇਵਾਲਾ

ਮੋਹਾਲੀ, 20 ਜੁਲਾਈ : ਸਿੱਧੂ ਮੂਸੇਵਾਲਾ ਆਏ ਦਿਨ ਵਿਵਾਦ ਵਿਚ ਘਿਰੇ ਰਹਿੰਦੇ ਹਨ। ਜੋ ਹੁਣ ਮੁੜ ਵਿਵਾਦ ਵਿਚ ਘਿਰ ਗਏ ਹਨ ਦੱਸ ਦਈਏ 16 ਜੁਲਾਈ ਨੂੰ ਸਿੱਧੂ ਮੂਸਵੇਲਾ ਦਾ ਗਾਣਾ “ਸੰਜੂ” ਰਿਲੀਜ਼ ਹੋਇਆ ਸੀ। ਇਹ ਗਾਣਾ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਵਾਇਰਲ ਹੁੰਦੇ ਹੀ ਇਹ ਗਾਣਾ ਵਿਵਾਦ ਵਿੱਚ ਆ ਗਿਆ। ਦੱਸਣਯੋਗ ਹੈ ਕਿ ਕ੍ਰਾਈਮ ਬ੍ਰਾਂਚ ਨੇ ਹਿੰਸਾ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਵਿੱਚ ਸਿੱਧੂ ਮੂਸੇਵਾਲ ‘ਤੇ ਇੱਕ ਹੋਰ ਕੇਸ ਦਰਜ ਕਰ ਦਿੱਤਾ ਹੈ। ਜਿਸਦੀ ਜਾਣਕਾਰੀ ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਅਰਪਿਤ ਸ਼ੁਕਲਾ ਨੇ ਦਿੱਤੀ। ਦੱਸਣਯੋਗ ਹੈ ਕਿ ‘ਸੰਜੂ’ ਗੀਤ ‘ਚ ਹਥਿਆਰਾਂ ਦੀ ਵਰਤੋਂ ,FIR ਬਾਰੇ ਸ਼ੇਖੀ ਮਾਰਨਾ ਸ਼ਾਮਲ ਹੈ ਜਿਸਦੇ ਕਾਰਨ ਮੋਹਾਲੀ ਵਿਖੇ ਸਿੱਧੂ ਮੂਸੇਵਾਲਾ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਵਲੋਂ ਹਾਈਕੋਰਟ ਦੁਆਰਾ ਮੂਸੇਵਾਲਾ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ। ਇਸਤੋਂ ਪਹਿਲਾ ਮੂਸੇਵਾਲਾ ‘ਤੇ 1 ਫਰਵਰੀ ਨੂੰ ਮਾਨਸਾ ਪੁਲਿਸ ਨੇ ਇਸੇ ਤਰ੍ਹਾਂ ਦੇ ਅਪਰਾਧ ਲਈ ਮੁਕੱਦਮਾ ਦਰਜ ਕੀਤਾ ਸੀ। ਫਿਰ 4 ਮਈ ਨੂੰ ਬਰਨਾਲਾ ਪੁਲਿਸ ਦੁਆਰਾ ਆਪਦਾ ਪ੍ਰਬੰਧਨ ਅਤੇ ਆਰਮਜ਼ ਐਕਟ ਤਹਿਤ ਵੱਖ-ਵੱਖ ਅਪਰਾਧਾਂ ਲਈ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸਤੋਂ ਬਾਅਦ ਫਾਇਰਿੰਗ ਰੇਂਜ ‘ਤੇ ਇੱਕ ਏਕੇ 47 ਰਾਈਫਲ ਚਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ’ ਤੇ ਹੋਈਆਂ ਸਨ ਵਾਇਰਲ