Connect with us

India

ਪੰਜਾਬ ਪੁਲਿਸ ਵੱਲੋਂ ਪਾਕਿ-ਸਮਰਥਕ ਰੈਕੇਟ ਦਾ ਪਰਦਾਫਾਸ਼, ਵਿਦੇਸ਼ੀ ਹਥਿਆਰ ਅਤੇ ਡਰੱਗ ਮਨੀ ਬਰਾਮਦ

Published

on

੍ਹ         ਸਰਹੱਦ ਪਾਰੋਂ ਨਸ਼ਿਆਂ ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਲਈ ਗਿ੍ਰਫ਼ਤਾਰ 4 ਵਿਅਕਤੀਆਂ ਵਿੱਚ ਇੱਕ ਬੀ.ਐਸ.ਐਫ. ਦਾ ਸਿਪਾਹੀ ਵੀ

੍ਹ         ਪਿਛਲੇ 15 ਦਿਨਾਂ ਦੌਰਾਨ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਭਾਰਤ-ਪਾਕਿ ਸਰਹੱਦ ਤੋਂ ਭਾਰਤ ਵਿੱਚ ਤਕਰੀਬਨ 40 ਕਿੱਲੋ ਹੈਰੋਇਨ ਦੀ ਤਸਕਰੀ ਕਰਨ ਦਾ ਸ਼ੱਕ

ਚੰਡੀਗੜ੍ਹ, 13 ਜੁਲਾਈ: ਪੰਜਾਬ ਪੁਲੀਸ ਨੇ 4 ਵਿਅਕਤੀਆਂ ਦੀ ਗਿ੍ਰਫਤਾਰੀ ਨਾਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਨਸ਼ਿਆਂ ਅਤੇ ਗੈਰਕਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਰੈਕੇਟ ਦਾ ਪਰਦਾਫਾਸ ਕੀਤਾ ਹੈ ਜਿਨ੍ਹਾਂ ਵਿੱਚ ਜੰਮੂ-ਕਸਮੀਰ ਦੇ ਸਾਂਬਾ ਜਿਲ੍ਹੇ ਵਿੱਚ ਤਾਇਨਾਤ ਇੱਕ ਬੀਐਸਐਫ ਸਿਪਾਹੀ ਵੀ ਸ਼ਾਮਲ ਹੈ।

ਸਿਪਾਹੀ ਸੁਮਿਤ ਕੁਮਾਰ ਉਰਫ਼ ਨੋਨੀ ਤੋਂ ਵਿਦੇਸ਼ੀ ਹਥਿਆਰ ਵਜੋਂ 9 ਮਿਲੀਮੀਟਰ ਦੀ ਤੁਰਕੀ ਦੀ ਬਣੀ ਜਿਗਾਨਾ ਪਿਸਟਲ ਸਮੇਤ 80 ਜਿੰਦਾ ਕਾਰਤੂਸ (ਜਿੰਨਾਂ ਉਪਰ ਪਾਕਿਸਤਾਨ ਆਰਡੀਨੈਸ ਫੈਕਟਰੀ (ਪੀਓਐਫ) ਦੇ ਨਿਸ਼ਾਨ ਉਕਰੇ ਹੋਏ ਹਨ), ਦੋ ਮੈਗਜ਼ੀਨ ਅਤੇ 12 ਬੋਰ ਦੀ ਬੰਦੂਕ ਦੇ ਦੋ ਜਿੰਦਾ ਕਾਰਤੂਸ ਸਮੇਤ ਨਸ਼ੇ ਦੀ ਰਕਮ 32.30 ਲੱਖ ਰੁਪਏ ਬਰਾਮਦ ਕੀਤੀ ਗਈ ਹੈ।