Politics
ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਪੰਜਾਬ ਪੁਲਿਸ ਨੇ ਕੀਤਾ ਦੋਸ਼ੀਆਂ ਦਾ ਪਰਦਾਫਾਸ਼
ਛਾਪਿਆਂ ਦੌਰਾਨ ਰਾਜੀਵ ਜੋਸ਼ੀ ਦੇ ਗੋਦਾਮ ਚੋਂ ਮੀਥਨੌਲ ਦੇ 284 ਡਰੰਮ ਕੀਤੇ ਜਬਤ
ਛਾਪਿਆਂ ਦੌਰਾਨ ਰਾਜੀਵ ਜੋਸ਼ੀ ਦੇ ਗੋਦਾਮ ਚੋਂ ਮੀਥਨੌਲ ਦੇ 284 ਡਰੰਮ ਕੀਤੇ ਜਬਤ
ਪੰਜਾਬ ਪੁਲਿਸ ਨੇ 197 ਨਵੇਂ ਕੇਸਾਂ ਵਿੱਚ 135 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
7450 ਕਿਲੋਗ੍ਰਾਮ ਲਾਹਣ ਅਤੇ 962 ਲੀਟਰ ਤਸਕਰੀ ਕੀਤੀ ਸ਼ਰਾਬ ਬਰਾਮਦ
ਚੰਡੀਗੜ, 7 ਅਗਸਤ :ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 197 ਨਵੇਂ ਕੇਸਾਂ ਅਤੇ 135 ਹੋਰ ਗ੍ਰਿਫਤਾਰੀਆਂ ਨਾਲ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਆਪਣੀ ਰਾਜ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ, ਜਦੋਂ ਕਿ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਘੇਰਾ ਹੋਰ ਸਖ਼ਤ ਕਰ ਦਿੱਤਾ ਹੈ।
ਇਸ ਦੁਖਾਂਤ ਦੇ ਮੁੱਖ ਮੁਲਜ਼ਮ ਰਾਜੀਵ ਜੋਸ਼ੀ ਦੀ ਮਿਲਰ ਗੰਜ, ਲੁਧਿਆਣਾ ਸਥਿਤ ਦੁਕਾਨ/ਗੋਦਾਮ ਤੋਂ ਕੁੱਲ 284 ਡਰੰਮ ਮੀਥੇਨੌਲ ਜ਼ਬਤ ਕੀਤੇ ਗਏ ਹਨ ਜਿਸ ਵਿਚੋਂ ਤਿੰਨ ਡਰੰਮ ਸ਼ਰਾਬ ਤਸਕਰਾਂ ਨੂੰ ਵੇਚੇ ਸਨ ,ਜਿਸ ਕਰਕੇ ਰਾਜ ਦੇ ਤਿੰਨ ਜਿਲਿਆਂ ਵਿਚ ਅਣਆਈਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਇਸ ਦੁਖਾਂਤ ਵਿਚ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਦੁਖਾਂਤ ਦੀ ਜਾਂਚ ਜਾਰੀ ਹੈ ਅਤੇ ਮੁਕੱਦਮਿਆਂ ਦੀ ਤੇਜੀ ਨਾਲ ਪੜਤਾਲ ਮੁਕੰਮਲ ਕਰਨ ਲਈ ਦੋ ਵਿਸ਼ੇਸ਼ ਪੜਤਾਲੀਆਂ ਟੀਮਾਂ (ਐਸਆਈਟੀ) ਗਠਿਤ ਕੀਤੀਆਂ ਜਾ ਚੁੱਕੀਆਂ ਹਨ, ਅਤੇ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਵੱਖ ਵੱਖ ਜ਼ਿਲਿਆਂ ਵਿੱਚ ਤਾਲਮੇਲ ਸਦਕਾ ਛਾਪੇ ਮਾਰੇ ਜਾ ਰਹੇ ਹਨ।
ਉਨਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ 1528 ਲੀਟਰ ਨਾਜਾਇਜ ਸ਼ਰਾਬ, 7450 ਕਿਲੋਗ੍ਰਾਮ ਲਾਹਣ ਅਤੇ 962 ਲੀਟਰ ਤਸਕਰੀ ਕੀਤੀ ਸ਼ਰਾਬ ਬਰਾਮਦ ਕੀਤੀ ਗਈ ਹੈ।
Continue Reading