Connect with us

India

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਿਵਾਇਆ ਮਹਿਲਾ ਲੈਕਚਰਾਰ ਨੂੰ ਇਨਸਾਫ

Published

on

ਚੰਡੀਗੜ, 24 ਜੂਨ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਤਕਨੀਕੀ ਸਿੱਖਆ ਵਿਭਾਗ ਪੰਜਾਬ ਨੇ ਆਪਣੇ ਵਿਭਾਗ ਦੀ ਬਤੌਰ ਲੈਕਚਰਾਰ ਕੰਮ ਕਰ ਰਹੀ ਸ਼੍ਰਿਸ਼ਟੀ ਚੌਧਰੀ ਨੂੰ ਲਗਭਗ ਢਾਈ ਸਾਲ ਦੀ ਜੱਦੋ ਜਹਿਦ ਤੋਂ ਬਾਅਦ ਆਪਣੀ ਮੈਰਿਟ ਦੇ ਅਧਾਰ ਤੇ ਸੀਨੀਆਰਤਾ ਸੂਚੀ ਵਿੱਚ ਉਚੇਰਾ ਸਥਾਨ ਦੇ ਦਿੱਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ, ਆਈ.ਏ.ਐਸ. (ਰਿਟਾ.) ਨੇ ਦੱਸਿਆ ਕਿ ਸ਼੍ਰਿਸ਼ਟੀ ਚੌਧਰੀ ਨੂੰ ਜਨਮ ਮਿਤੀ ਦੇ ਹਿਸਾਬ ਨਾਲ ਤਿਆਰ ਸੀਨੀਆਰਤਾ ਸੂਚੀ ਵਿੱਚ ਪਿੱਛੇ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਸ਼੍ਰਿਸ਼ਟੀ ਚੌਧਰੀ ਵੱਲੋਂ ਤਕਨਕੀ ਸਿੱਖਆ ਵਿਭਾਗ ਦੇ ਡਾਇਰੈਕਟੋਰੇਟ ਨਾਲ ਚਾਰਜੋਈ ਕਰਨ ਉਪਰੰਤ ਕਮਿਸ਼ਨ ਤੋਂ ਸਹਾਇਤਾ ਦੀ ਮੰਗ ਕਰਦਿਆਂ ਇਸ ਜ਼ਿਆਦਤੀ ਵਿਰੁੱਧ ਪੀੜਤ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸਤੇ ਕਮਿਸ਼ਨ ਵੱਲੋਂ ਵਿਭਾਗ ਦਾ ਪੱਖ ਸੁਣਨ ਉਪਰੰਤ ਪੰਜਾਬ ਸਰਕਾਰ ਦੀਆਂ ਹਦਾਇਤਾਂ, ਮਾਣਯੋਗ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਅਤੇ ਪੰਜਾਬ ਸਿਵਲ ਸਰਵਿਸਿਜ਼ (ਜਨਰਲ ਅਤੇ ਕਾਮਨ ਕੰਡੀਸ਼ਨਜ਼ ਆੱਫ ਸਰਵਿਸਿਜ਼) ਰੂਲਜ਼, 1994 ਦੇ ਸਨਮੁੱਖ ਸ਼ਿਕਾਇਤ ਸਹੀ ਪਾਉਂਦੇ ਹੋਏ ਪੀੜਤ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਸੀ ।

ਉਕਤ ਫੈਸਲੇ ਦੇ ਮੱਦੇਨਜ਼ਰ, ਤਕਨੀਕੀ ਸਿੱਖਿਆ ਵਿਭਾਗ ਵੱਲੋਂ ਸਰਕਾਰ ਪੱਧਰ ਤੇ ਮਾਮਲੇ ਤੇ ਮੁੜ ਵਿਚਾਰ ਕਰਨ ਉਪਰੰਤ ਅੱਜ ਕਮਿਸ਼ਨ ਦੀ ਰਿਪੋਰਟ ਅਨੁਸਾਰ ਸ਼੍ਰਿਸ਼ਟੀ ਚੌਧਰੀ ਨੂੰ ਉਸਦੀ ਮੈਰਿਟ ਦੇ ਅਧਾਰ ਤੇ ਉਚੇਰਾ ਸਥਾਨ ਦਿੰਦੇ ਹੋਏ ਫਾਈਨਲ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਗਈ ।