Governance
ਹਰ ਸਾਲ ਕਰਵਾਇਆ ਜਾਵੇਗਾ ਯੂਥ ਫੈਸਟੀਵਲ : ਰਾਣਾ ਸੋਢੀ

ਚੰਡੀਗੜ੍ਹ,7 ਮਾਰਚ: ਪੰਜਾਬ ਦੇ ਖੇਡ ਯੁਵਕ ਸੇਵਾਵਾਂ ਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਰਾਜ ਯੁਵਕ ਮੇਲੇ ਨੂੰ ਹਰ ਪੰਜਾਬ ਭਵਨ ਸੈਕਟਰ-3 ਵਿੱਚ ਪੰਜਾਬ ਰਾਜ ਯੁਵਕ ਮੇਲੇ ਸਬੰਧੀ ‘ਕੌਫੀ ਟੇਬਲ ਬੁੱਕ’ ਰਿਲੀਜ਼ ਕਰਨ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ, ਕਿ ਇਹ ਮੇਲਾ ਸਫ਼ਲਤਾ ਦੇ ਨਵੇਂ ਮਿਆਰ ਸਥਾਪਤ ਕਰ ਗਿਆ ਹੈ। ਮੇਲੇ ਵਿੱਚ 23 ਹਜ਼ਾਰ ਦੇ ਕਰੀਬ ਨੌਜਵਾਨ ਸ਼ਾਮਲ ਹੋਏ, ਜਿਹੜੇ ਪਿੰਡਾਂ ਤੇ ਕਲੱਬਾਂ ਨਾਲ ਸਬੰਧਤ ਸਨ। ਖਿਡਾਰੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਦਿਆਂ ਉਨਾਂ ਦੱਸਿਆ ਕਿ ਸਰਕਾਰ ਨੇ 3 ਫੀਸਦੀ ਸੀਟਾਂ ਖਿਡਾਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਕਿ ਖਿਡਾਰੀਆਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।