Corona Virus
ਪੰਜਾਬ ਵਿੱਚ ਹੁਣ ਹੋਣਗੇ ਕੋਰੋਨਾ ਵਾਇਰਸ ਸਬੰਧੀ 800 ਟੈਸਟ ਰੋਜ਼ਾਨਾ : ਡੀ.ਕੇ. ਤਿਵਾੜੀ

ਚੰਡੀਗੜ•, 9 ਅਪ੍ਰੈਲ , ( ਬਲਜੀਤ ਮਰਵਾਹਾ ) : ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਵਿਡ 19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਟੈਸਟ ਕਰਨ ਲਈ 5 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਅਤੇ 4 ਆਰ.ਐਨ.ਏ. ਐਕਸਟਰੇਕਸਨ ਮਸ਼ੀਨਾਂ ਸਰਕਾਰੀ ਮੈਡੀਕਲ ਕਾਲਜ਼ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਾਇਰਲ ਰਿਸਰਚਡਾਇਗਨੋਸਟਿਕ ਲੈਬ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਸਰਕਾਰੀ ਮੈਡੀਕਲ ਕਾਲਜ਼ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਹੁਣ ਰੋਜਾਨਾ 400-400 ਟੈਸਟ ਕੀਤੇ ਜਾ ਸਕਣਗੇ। ਉਕਤ ਜਾਣਕਾਰੀ ਅੱਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਨੇ ਦਿੱਤੀ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਟਾਕਰੇ ਲਈ ਜੰਗੀ ਪੱਧਰ ਤੇ ਤਿਆਰੀ ਕੀਤੀ ਗਈਆਂ ਹਨ ਜਿਸ ਤਹਿਤ ਸਰਕਾਰੀ ਮੈਡੀਕਲਕਾਲਜ਼ ਪਟਿਆਲਾ ਅਤੇ ਅੰਮ੍ਰਿਤਸਰ ਲਈ 5 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਦੀ ਖਰੀਦ ਤਕਰੀਬਨ 1.6 ਕਰੋੜ ਦੀ ਲਾਗਤ ਨਾਲ ਖ੍ਰੀਦੀਆਂ ਗਈਆਂ ਹਨ ਇਸਤਰ੍ਹਾਂ ਹੁਣ ਰਾਜ ਵਿੱਚ ਕੁਲ 8 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਹੋ ਗਈਆਂ ਹਨ। ਇਸ ਤੋਂ ਇਲਾਵਾ 4 ਆਰ.ਐਨ.ਏ. ਐਕਸਟਰੇਕਸਨ ਮਸ਼ੀਨਾਂ ਵੀ ਤਕਰੀਬਨ 1.26 ਕਰੋੜ ਦੀ ਲਾਗਤ ਨਾਲ ਖ੍ਰੀਦੀਆਂ ਗਈਆਂ ਹਨ ਅਤੇ ਇਹ ਮਸ਼ੀਨਾਂ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ ਹਨ ਜਿਸ ਸਦਕੇ ਹੁਣਪੰਜਾਬ ਰਾਜ ਵਿੱਚ ਕੁਲ 800 ਟੈਸਟ ਰੋਜਾਨਾ ਹੋਣਗੇ।
ਤਿਵਾੜੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਪਟਿਆਲਾ ਦੀ ਲੈਬ ਵਿਚ ਹੁਣ ਤੱਕ ਕੁੱਲ 1958 ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੈਡੀਕਲਕਾਲਜ਼ ਫਰੀਦਕੋਟ ਵਿਖੇ ਟੈਸਟ ਸੁਰੂ ਕਰਨ ਲਈ ਆਈ.ਸੀ.ਐਮ.ਆਰ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ ਜੇਕਰ ਇਹ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇੱਥੇਰੋਜ਼ਾਨਾ 40 ਟੈਸਟ ਕਰਨ ਨਾਲ ਸ਼ੁਰੂਆਤ ਕੀਤੀ ਜਾਵੇਗੀ। ਪ੍ਰਮੁੱਖ ਸਕੱਤਰ ਨੇ ਆਸ ਪ੍ਰਗਟਾਈ ਕਿ ਇਸ ਸਹੂਲਤ ਨਾਲ ਅਸੀਂ ਕੋਰੋਨਾ ਤੇ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਕਰਨ ਵਿਚ ਕਾਮਯਾਬ ਹੋ ਸਕਾਂਗੇ ਅਤੇ ਲੋਕਾਂ ਨੂੰਸਹੀ ਇਲਾਜ਼ ਜਲਦ ਮੁਹੱਈਆ ਕਰਵਾਉਣ ਵਿਚ ਸਫਲ ਹੋ ਸਕਾਂਗੇ।