Corona Virus
ਪੰਜਾਬ ‘ਚ ਤੀਜਾ ਪੜਾਅ ਸ਼ੁਰੂ ਹੋਣ ਨਾਲ ਬਜ਼ੁਰਗਾ ਨੂੰ ਲੱਗੀ ਕੋਰੋਨਾ ਵੈਕਸੀਨ
ਪੰਜਾਬ ‘ਚ ਕੋਰੋਨਾ ਵੈਕਸੀਨ ਦਾ ਤੀਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਭਰ ‘ਚ ਕੋਰੋਨਾ ਵੈਕਸੀਨ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਹ ਵੈਕਸੀਨ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾ ਨੂੰ ਲਗਾਈ ਜਾਏਗੀ। ਇਸ ਤਹਿਤ ਇਹ ਕਿਹਾ ਗਿਆ ਕਿ ਜੇਕਰ ਕੋਈ ਆਨਲਾਈਨ ਰਜ਼ਿਸਟ੍ਰੋਸ਼ਨ ਨਹੀਂ ਕਰਵਾ ਪਾ ਸਕਦੇ। ਫਿਰ ਉਹ ਸਿੱਧਾ ਹੀ ਹਸਪਤਾਲ ਜਾ ਕੇ ਉਥੇਂ ਆਪਣਾ ਮੋਬਾਇਲ ਨੰਬਰ ਤੇ ਆਪਣਾ ਆਈਡੀ ਕਾਰਡ ਜਮਾ ਕਰਵਾ ਕੇ ਉਹ ਕੋਰੋਨਾ ਵੈਕਸੀਨ ਲਗਵਾ ਸਕਦੇ ਹਨ। ਰਜਿਸਟ੍ਰੇਸ਼ਨ ਨੂੰ ਸੌਖਾ ਬਣਾਇਆ ਗਿਆ ਹੈ ਤਾਂ ਜੋ ਉਹ ਘਰ ਬੈਠੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਲੁਧਿਆਣਾ ‘ਚ ਡੀਸੀ ਵਰਿੰਦਰ ਸ਼ਰਮਾ ਨੇ ਡੀਐਮਸੀ ਹਸਪਤਾਲ ‘ਚ ਕੋਰੋਨਾ ਵੈਕਸੀਨ ਲਗਵਾ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਤਾ ਲੱਗਿਆ ਕਿ ਇਹ ਵੈਕਸੀਨ 60 ਸਾਲ ਤੋਂ ਉਪਰ ਦੇ ਬਜ਼ੁਰਗ ਸਰਕਾਰੀ ਜਾ ਨਿੱਜੀ ਹਸਪਤਾਲ ਤੋਂ ਕੋਰੋਨਾ ਵੈਕਸੀਨ ਲਗਵਾ ਸਕਦੇ ਹਨ। ਸਰਕਾਰੀ ਹਸਪਤਾਲ ‘ਚ ਇਹ ਵੈਕਸੀਨ ਫ੍ਰੀ ਲੱਗੇਗੀ। ਜਿਸ ਦੌਰਾਨ ਨਿੱਜੀ ਹਸਪਤਾਲ ‘ਚ ਇਹ ਵੈਕਸੀਨ ਦੀ ਫੀਸ 250 ਰੁਪਏ ਹੋਵੇਗੀ ।