Corona Virus
ਪੰਜਾਬ ਵਕਫ਼ ਬੋਰਡ ਕੋਵਿਡ-19 ਰਾਹਤ ਫੰਡ ਲਈ 50 ਲੱਖ ਰੁਪਏ ਦੇਣ ਦਾ ਫੈਸਲਾ

ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਹਰ ਕੋਈ ਆਪਣੇ ਤੌਰ ਉੱਤੇ ਸਹਿਯੋਗ ਦੇ ਰਿਹਾ ਹੈ, ਇਸ ਤਹਿਤ ਪੰਜਾਬ ਵਕਫ਼ ਬੋਰਡ ਨੇ ਸਰਬਸੰਮਤੀ ਨਾਲ ਪੰਜਾਬ ਦੇ ਸੀਐਮ ਕੋਵਿਡ-19 ਰਾਹਤ ਫੰਡ ਨੂੰ 50 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ, ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਬੋਰਡ ਨੇ ਕੋਵਿਡ-19 ਕਾਰਨ ਪੈਦਾ ਹੋਏ ਮੁਸ਼ਕਿਲ ਸਮੇਂ ਵਿੱਚ ਗਰੀਬਾਂ ਨੂੰ ਖਾਣ ਪੀਣ ਦੀਆਂ ਜ਼ਰੂਰੀ ਚੀਜ਼ਾਂ ਮੁਹਈਆ ਕਰਵਾਉਣ ਲਈ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।