Punjab
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ : ਹੁਣ ਖਰੜ ਦੇ ਜਲਵਾਯੂ ਟਾਵਰ ‘ਚ ਛਾਪੇਮਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਾਂਚ ਏਜੰਸੀਆਂ ਹਰਕਤ ਵਿੱਚ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਕਾਰਨ ਹੁਣ ਜਾਂਚ ਏਜੰਸੀਆਂ ਦੀ ਸੂਚਨਾ ‘ਤੇ ਖਰੜ ਦੇ ਸੰਨੀ ਇਨਕਲੇਵ ਸਥਿਤ ਜਲਵਾਯੂ ਟਾਵਰ ਦੇ ਰਿਹਾਇਸ਼ੀ ਇਲਾਕੇ ‘ਚ ਛਾਪੇਮਾਰੀ ਕੀਤੀ ਗਈ।
ਇਹ ਛਾਪੇਮਾਰੀ ਡੀ.ਆਈ.ਜੀ. ਵਿਰੋਧੀ ਗੈਂਗਸਟਰ ਟਾਸਕ ਫੋਰਸ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ‘ਚ ਐੱਸ. ਐੱਸ. ਪੀ. ਮੋਹਾਲੀ ਦੀ ਅਗਵਾਈ ‘ਚ ਕੀਤੀ ਗਈ।
ਡੀ. ਆਈ. ਜੀ. ਤੇ ਐੱਸ. ਐੱਸ. ਪੀ. ਦੀ ਅਗਵਾਈ ਹੇਠ ਪੁਲਸ ਫੋਰਸ ਵੱਲੋਂ ਤੜਕੇ ਹੀ ਇੱਥੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੂਰਾ ਜਲਵਾਯੂ ਟਾਵਰ ਪੁਲਸ ਛਾਉਣੀ ‘ਚ ਤਬਦੀਲ ਹੋ ਗਿਆ। ਇਸ ਦੌਰਾਨ ਪੁਲਸ ਵੱਲੋਂ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕੀਤੇ ਜਾਣ ਦੀ ਸੂਚਨਾ ਹੈ।
ਉੱਥੇ ਹੀ ਪੁਲਸ ਨੇ ਇੱਥੇ ਖੜ੍ਹੀਆਂ ਕੁੱਝ ਪੁਰਾਣੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਇਸ ਸਬੰਧੀ ਐੱਸ. ਐੱਚ. ਓ. ਸਦਰ, ਖਰੜ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।