Connect with us

Technology

ਪੰਜਾਬੀ ਤੰਬਾ ਅਤੇ ਕੁੜਤਾ: ਪੰਜਾਬੀ ਕੁੜਤਾ ਅਤੇ ਤੰਬਾ ਪੰਜਾਬ ਦੇ ਮਰਦਾਂ ਦਾ ਰਵਾਇਤੀ ਪਹਿਰਾਵਾ

Published

on

ਤੰਬਾ ਜਿਸਨੂੰ ਤਹਿਮਤ ਵੀ ਕਹਿੰਦੇ ਹਨ ਹੈ, ਲੁੰਗੀ ਦਾ ਪੰਜਾਬੀ ਵਰਜਨ ਹੈ, ਜਿਸ ਦੇ ਪੱਲੇ ਸਾਹਮਣੇ ਹੁੰਦੇ ਹਨ ਅਤੇ ਪੰਜਾਬ ਦੇ ਮਰਦਾਂ ਦਾ ਰਵਾਇਤੀ ਪਹਿਰਾਵਾ ਹੈ। ਤੰਬਾ ਭੰਗੜੇ ਦੇ ਕਲਾਕਾਰ ਪਹਿਨਦੇ ਹਨ। ਭਾਵੇਂ ਹਾਲੀਆ ਸਾਲਾਂ ਵਿੱਚ ਪੂਰਬੀ ਪੰਜਾਬ ਵਿੱਚ ਪੰਜਾਬੀ ਤਹਿਮਤ ਦੀ ਵਰਤੋਂ ਘਟ ਗਈ ਹੈ, ਇਸਦੀ ਥਾਂ ਪਜਾਮੇ ਨੇ ਲੈ ਲਈ ਹੈ, ਇਸਦੀ ਵਰਤੋਂ ਪੂਰੀ ਤਰ੍ਹਾਂ ਬੰਦ ਨਹੀਂ ਹੋਈ। ਪੱਛਮੀ ਪੰਜਾਬ ਵਿੱਚ ਵੀ ਪੰਜਾਬੀ ਮਰਦਾਂ ਨੂੰ ਤੰਬਾ ਜਾਂ ਲੁੰਗੀ ਪਹਿਨੇ ਵੇਖਿਆ ਜਾ ਸਕਦਾ ਹੈ।ਤੇ ਪੰਜਾਬ ਨਾਲ ਲੱਗਦੇ ਹਾਜਰਾ, ਪਾਕਿਸਤਾਨ (ਖ਼ੈਬਰ ਪਖ਼ਤੁਨਖ਼ਵਾ ਵਿੱਚ ਵੀ ਪੰਜਾਬੀ ਤੰਬਾ ਜਾਂ ਲੁੰਗੀ ਪਹਿਨਦੇ ਹਨ। ਤਹਿਮਤ ਇੱਕ ਰੰਗ ਦੀ ਹੁੰਦੀ ਹੈ ਅਤੇ ਇਸਦਾ ਕੋਈ ਬਾਰਡਰ ਨਹੀਂ ਹੁੰਦਾ। ਤਹਿਮਤ ਅੱਡੀਆਂ ਤੱਕ ਜਾ ਸਕਦੀ ਹੈ। ਇਹ ਛੋਟੀ ਵੀ ਹੋ ਸਕਦੀ ਹੈ, ਬੱਸ ਗੋਡੇ ਢਕਦੀ।

ਲਾਚਾ
ਲਾਚਾ ਦਾ ਤਹਿਮਤ ਨਾਲੋਂ ਫਰਕ ਇਹ ਹੈ, ਕਿ ਇਸ ਦਾ ਬਾਰਡਰ ਹੁੰਦਾ ਹੈ ਅਤੇ ਇਹ ਇੱਕ ਤੋਂ ਵੱਧ ਰੰਗਾਂ ਦੀ ਹੁੰਦੀ ਹੈ। ਇਸ ਦੀ ਨੁਹਾਰ ਵੰਨ ਸਵੰਨੀ ਹੁੰਦੀ ਹੈ।ਲਾਚਾ ਪੱਛਮੀ ਪੰਜਾਬ ਵਿੱਚ ਲੋਕਪ੍ਰਿਯ ਹੈ। ਲਾਚਾ ਨੂੰ ਤਹਿਮਤ ਵਾਂਗ ਹੀ ਪਹਿਨਿਆ ਜਾਂਦਾ ਹੈ, ਫਰਕ ਐਨਾ ਕੁ ਹੀ ਕੀ ਇਸਦੀਆਂ ਤੈਹਾਂ ਵੱਧ ਹੁੰਦੀਆਂ ਹਨ। ਪੰਜਾਬ ਦੇ ਕੁਝ ਹਿੱਸਿਆਂ ਵਿਚ, ਖਾਸ ਕਰਕੇ ਗੁਜਰਾਤ, ਗੁੱਜਰਾਂਵਾਲਾ, ਸ਼ਾਹਪੁਰ ਅਤੇ ਮੁਜਫਰਗੜ੍ਹ ਦੇ ਜ਼ਿਲ੍ਹਿਆਂ ਵਿੱਚ ਔਰਤਾਂ ਲਾਚਾ ਦਾ ਤਹਿਮਤ ਪਹਿਨਦੀਆਂ ਹਨ।

ਪੰਜਾਬੀ ਕੁੜਤਾ
ਪੰਜਾਬੀ ਕੁੜਤਾ ਪਾਸੇ ਪਲੋਈਆਂ ਨਾਲ ਦੋ ਆਇਤਾਕਾਰ ਟੁਕੜਿਆਂ ਦਾ ਬਣਿਆ ਹੁੰਦਾ ਹੈ, ਅਤੇ ਗਲੇ ਤੋਂ ਥੱਲੇ ਇਸਦਾ ਫਰੰਟ ਖੁੱਲ੍ਹਾ ਹੁੰਦਾ ਹੈ।ਬੀਤੇ ਵਿੱਚ,ਰਵਾਇਤ ਸੀ ਕਿ ਮਰਦ ਲੋਕ ਬਟਨਾਂ ਦੇ ਆਲੇ-ਦੁਆਲੇ ਬੁਣੀ ਇੱਕ ਸੋਨੇ ਦੀ ਜਾਂ ਚਾਂਦੀ ਦੀ ਜੰਜੀਰੀ ਪਹਿਨਦੇ ਸਨ।

Punjabi Tamba and Kurta - Wikipedia