Connect with us

World

ਪੰਜਾਬੀ ਨੌਜਵਾਨ ਨੂੰ ਔਰਤ ਨਾਲ ਜਬਰ ਜਹਾਨ ਦੇ ਮਾਮਲੇ ‘ਚ ਕੀਤਾ ਭਾਰਤ ਡੀਪੋਰਟ

Published

on

crime

ਨਿਊਜ਼ੀਲੈਂਡ ਦੇ ਇੱਕ ਅਦਾਲਤੀ ਹੁਕਮ ਮੁਤਾਬਕ ਪੰਜਾਬੀ ਨੌਜਵਾਨ ਰਵੀਦੀਪ ਸਿੰਘ ਪਰਮਾਰ ਜੇਲ੍ਹ ਜਾਣ ਤੋਂ ਬਚ ਗਿਆ ਹੈ। ਪਰ ਉਸ ਨੂੰ ਚਾਰ ਮਹੀਨੇ ਘਰ ਅੰਦਰ ਹੀ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ, ਉਸ ਨੇ ਇੱਕ ਔਰਤ ਨਾਲ ਜਿਨਸੀ ਛੇੜਖਾਨੀ ਕੀਤੀ ਸੀ। ਇਸ ਲਈ ਰਵੀਦੀਪ ਪਰਮਾਰ ਨੂੰ ਨਿਊਜ਼ੀਲੈਂਡ ਤੋਂ ਸਦਾ ਲਈ ਡੀਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ ਪਰ ਡੀਪੋਰਟ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਨਜ਼ਰਬੰਦੀ ਦੀ ਸਜ਼ਾ ਵੀ ਪੂਰੀ ਕਰਨੀ ਹੋਵੇਗੀ। ਅਦਾਲਤ ਨੇ ਰਵੀਦੀਪ ਸਿੰਘ ਪਰਮਾਰ ਨੂੰ ਕਿਸੇ ਘਰ ਵਿੱਚ ਰਹਿਣ ਦੀ ਥਾਂ ਪਾਮਰਸਟਨ ਦੇ ਗੁਰਦੁਆਰਾ ਸਾਹਿਬ ਵਿੱਚ ਨਜ਼ਰਬੰਦੀ ਦਾ ਸਮਾਂ ਕੱਟਣ ਦੀ ਇਜਾਜ਼ਤ ਦੇ ਦਿੱਤੀ ਹੈ। ਇੱਕ ਮਹੀਨਾ ਪਹਿਲਾਂ ਉਹ ਘਰ ਅੰਦਰ ਨਜ਼ਰਬੰਦੀ ਕੱਟ ਚੁੱਕਾ ਹੈ। ਹੁਣ ਉਹ 3 ਮਹੀਨੇ ਗੁਰੂਘਰ ਅੰਦਰ ਹੀ ਬਿਤਾਏਗਾ।

ਰਵੀਦੀਪ ਸਿੰਘ ਪਰਮਾਰ ਨੇ ਸਤੰਬਰ 2019 ’ਚ ਇੱਕ ਔਰਤ ਨੂੰ ਪਹਿਲਾਂ ਤਾਂ ਉਸ ਦੀ ਇਜਾਜ਼ਤ ਤੋਂ ਬਗ਼ੈਰ ਚੁੰਮਿਆ ਸੀ, ਫਿਰ ਉਸ ਨੂੰ ਇੱਕ ਬਿਸਤਰੇ ਉੱਤੇ ਧੱਕਿਆ ਸੀ। ਫਿਰ ਜ਼ਬਰਦਸਤੀ ਉਸ ਦੇ ਕਮਰੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ ਸੀ। ਬੀਤੇ ਮਈ ਮਹੀਨੇ ਜਦੋਂ ਰਵੀਦੀਪ ਸਿੰਘ ਪਰਮਾਰ ਨੂੰ ਸਜ਼ਾ ਸੁਣਾਈ ਜਾ ਰਹੀ ਸੀ, ਤਦ ਉਹ ਸੁਣਵਾਈ ਦੌਰਾਨ ਆਖ਼ਰ ਤੱਕ ਖ਼ੁਦ ਨੂੰ ਬੇਕਸੂਰ ਦੱਸਦਾ ਰਿਹਾ। ਬਾਅਦ ’ਚ ਇੱਕ ਦੁਭਾਸ਼ੀਏ ਰਾਹੀਂ ਉਸ ਨੇ ਦੱਸਿਆ ਕਿ ਉਸ ਨੇ ਸਿਰਫ਼ ਇਹ ਮਾਮਲਾ ਖ਼ਤਮ ਕਰਨ ਲਈ ਖ਼ੁਦ ਨੂੰ ਕਸੂਰਵਾਰ ਕਰਾਰ ਦੇਣ ਦਿੱਤਾ ਹੈ। ਅਦਾਲਤ ਵੱਲੋਂ ਨਜ਼ਰਬੰਦੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿਹੜੇ ਘਰ ਵਿੱਚ ਉਸ ਨੇ ਆਪਣੀ ਸਜ਼ਾ ਦਾ ਇੱਕ ਮਹੀਨਾ ਕੱਟਿਆ ਹੈ, ਉਸ ਘਰ ਦਾ ਮਾਲਕ ਹੁਣ ਰਵੀਦੀਪ ਸਿੰਘ ਪਰਮਾਰ ਨੂੰ ਆਪਣੇ ਮਕਾਨ ’ਚ ਨਹੀਂ ਰੱਖਣਾ ਚਾਹੁੰਦਾ। ਇਸੇ ਲਈ ਅਦਾਲਤ ਨੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਆਪਣੀ ਬਾਕੀ ਦੀ ਸਜ਼ਾ ਕੱਟਣ ਦੀ ਇਜਾਜ਼ਤ ਦੇ ਦਿੱਤੀ ਹੈ। ਨਜ਼ਰਬੰਦੀ ਦੀ ਸਜ਼ਾ ਮੁਕੰਮਲ ਹੋਣ ਤੱਕ ਰਵੀਦੀਪ ਸਿੰਘ ਪਰਮਾਰ ਨੂੰ ਨਿਊ ਜ਼ੀਲੈਂਡ ਤੋਂ ਡੀਪੋਰਟ ਵੀ ਨਹੀਂ ਕੀਤਾ ਜਾ ਸਕਦਾ। ਦੂਜੇ, ਹਾਲੇ ਕੋਰੋਨਾਵਾਇਰਸ ਦੀ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਇਸ ਲਈ ਵੀ ਡੀਪੋਰਟੇਸ਼ਨ ਦਾ ਸਾਹਮਣਾ ਕਰਨ ਵਾਲੇ ਕੈਦੀਆਂ ਨੂੰ ਹਾਲੇ ਹਿਰਾਸਤ ਜਾਂ ਨਜ਼ਰਬੰਦੀ ਅਧੀਨ ਹੀ ਰੱਖਿਆ ਜਾ ਰਿਹਾ ਹੈ।