Punjab
ਪੰਜਾਬੀਆਂ ਨੂੰ ਪੀਣ ਲਈ ਮਿਲ ਰਹੀ ਹੈ ਕਸ਼ਮੀਰ ਦੀ ਸੁਗਾਤ ” ਕਾਹਵਾ “
27 ਜਨਵਰੀ 2024: ਇਹਨਾਂ ਸਰਦੀ ਦੇ ਦਿਨਾਂ ‘ਚ ਅਕਸਰ ਹੀ ਕਸ਼ਮੀਰ ਅਤੇ ਸ੍ਰੀਨਗਰ ਤੋਂ ਕਈ ਕਸ਼ਮੀਰੀ ਲੋਕ ਪੰਜਾਬ ਦੇ ਸ਼ਹਿਰਾਂ ‘ਚ ਉਥੋਂ ਦੇ ਡ੍ਰਾਈ ਫਰੂਟ ਖਾਸਕਰ ਅਖ਼ਰੋਟ ਵੇਚਦੇ ਮਿਲਦੇ ਹਨ ਉਥੇ ਹੀ ਬਟਾਲਾ ‘ਚ ਇਕ ਐਸਾ ਹੀ ਕਸ਼ਮੀਰੀ ਜਿਥੇ ਅਖਰੋਟ ਅਤੇ ਹੋਰਨਾਂ ਡ੍ਰਾਈਫਰੂਟ ਵੇਚ ਰਿਹਾ ਹੈ| ਉਸ ਦੇ ਨਾਲ ਹੀ ਉਹ ਲੋਕਾਂ ਨੂੰ ਪਿਲਾ ਰਿਹਾ ਹੈ ਕਸ਼ਮੀਰ ਦੀ ਸੁਗਾਤ ਕਾਹਵਾ ਅਤੇ ਉਸ ਮੁਤਾਬਿਕ ਕਸ਼ਮੀਰ ‘ਚ ਇਹਨਾਂ ਸਰਦੀ ਦੇ ਦਿਨਾਂ ‘ਚ ਹਰ ਘਰ ‘ਚ ਇਹ ਕਾਹਵਾ ਤਿਆਰ ਹੁੰਦਾ ਹੈ, ਅਤੇ ਉਹਨਾਂ ਦੇ ਘਰ ਜਦ ਵੀ ਕੋਈ ਮਹਿਮਾਨ ਵੀ ਆਵੇ ਤਾ ਉਸ ਦੀ ਮਹਿਮਾਨ ਨਾਵਜ਼ੀ ਕਹਵੇ ਨਾਲ ਹੀ ਕੀਤੀ ਜਾਂਦੀ ਹੈ ਅਤੇ 11 ਦੇਸੀ ਜੜੀ ਬੂਟਿਆਂ ਅਤੇ ਗਰਮ ਮਸਲੇ ਸ਼ਾਹਿਦ ਅਤੇ ਕੇਸਰ ਨਾਲ ਤਿਆਰ ਇਹ ਕਾਹਵਾ ਵੀ ਇਕ ਵਿਸ਼ੇਸ ਕੇਟਲ ਚ ਤਿਆਰ ਹੁੰਦਾ ਹੈ ਅਤੇ ਭਾਵੇ ਕਿ ਕਸ਼ਮੀਰ ਚ ਬਾਜ਼ਾਰਾਂ ਚ ਇਸ ਦਾ ਇਕ ਕੱਪ 50 ਰੁਪਏ ਦਾ ਮਿਲਦਾ ਹੈ ਲੇਕਿਨ ਉਸ ਵਲੋਂ ਪੰਜਾਬ ਚ ਇਹ ਮਹਿਜ 30 ਰੁਪਏ ਚ ਵੇਚਿਆ ਜਾ ਰਿਹਾ ਹੈ ਇਸ ਦਾ ਕਾਰਨ ਹੈ ਕਿ ਬਹੁਤੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਅਤੇ ਲੋਕਾਂ ਨੂੰ ਸਵਾਦ ਦੱਸਣ ਲਈ ਉਹ ਪੈਸੇ ਵੀ ਘੱਟ ਲੈ ਰਹੇ ਹਨ ਅਤੇ ਪੰਜਾਬੀਆਂ ਨੂੰ ਵੀ ਇਸ ਦਾ ਐਸਾ ਸਵਾਦ ਪੈ ਰਿਹਾ ਹੈ ਕਿ ਇਸ ਕਸ਼ਮੀਰੀ ਦੀ ਬੁਲਾਇਆ ਜਾਂਦਾ ਹੈ |