Punjab
ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਅਤੇ ਜੇਡ ਸੁਰੱਖਿਆ ਉਤੇ ਚੁਕੇ ਸਵਾਲ

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋ ਪ੍ਰਾਪਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਪਵਿਤਰ ਧਰਤੀ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਅਖੀਰਲੇ 17 ਸਾਲ ਦੇ ਕਰੀਬ ਖੇਤੀ ਕਰਕੇ ਜੀਵਨ ਬਤੀਤ ਕੀਤਾ ਉਥੇ ਅੱਜ ਸ਼੍ਰੀ ਗੁਰਦਵਾਰਾ ਦਰਬਾਰ ਸਾਹਿਬ ਦੀ ਦੁਬਾਰਾ ਬਣ ਕੇ ਤਿਆਰ ਸੁੰਦਰ ਇਮਾਰਤ ਅਤੇ ਸਾਢੇ ਚਾਰ ਕਿਲੋ ਸੋਨੇ ਦੀ ਸੁੰਦਰ ਪਾਲਕੀ ਸਾਹਿਬ ਨੂੰ ਸੰਗਤ ਦੇ ਸਪੁਰਦ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਅਤੇ ਜੇਡ ਸੁਰੱਖਿਆ ਉਤੇ ਸਵਾਲ ਖੜੇ ਕੀਤੇ |
ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਅਤੇ ਜੇਡ ਸੁਰੱਖਿਆ ਉਤੇ ਸਵਾਲ ਖੜੇ ਕਰਦੇ ਕਿਹਾ ਕਿ ਜਿਸ ਬੰਦੇ ਨੂੰ ਅਦਾਲਤ ਨੇ ਸਖਤ ਸਜ਼ਾ ਸੁਣਾਈ ਹੋਵੇ ਉਸਨੂੰ ਤਾਂ ਤਿੰਨ ਸਾਲ ਬਾਅਦ ਹੀ ਪੈਰੋਲ ਦੇ ਦਿਤੀ ਜਾਂਦੀ ਹੈ ਅਤੇ ਸਿੱਖ ਕੌਮ ਦੇ ਜੋ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਹਨ ਅਤੇ ਓਹਨਾ ਦੀਆਂ ਸਜ਼ਾਵਾਂ ਵੀ ਪੁਰੀਆ ਹੋ ਚੁੱਕੀਆਂ ਹਨ ਉਹਨਾਂ ਦੇ ਲਈ ਪੈਰੋਲ ਲੈਣ ਲਈ ਵਕੀਲ ਕਰਨੇ ਪੈਂਦੇ ਹਨ ਅਤੇ ਪੈਰੋਲ ਨਹੀਂ ਦਿਤੀ ਜਾਂਦੀ ਕੇਵਲ ਇਕ ਘੰਟੇ ਲਈ ਛੁੱਟੀ ਦਿਤੀ ਜਾਂਦੀ ਹੈ ਓਹਨਾ ਕਿਹਾ ਕਿ ਇਸਨੂੰ ਲੈਕੇ ਇਸ ਪਹਿਲਾ ਵੀ ਵਿਰੋਧ ਕੀਤਾ ਅਤੇ ਹੁਣ ਵੀ ਕਰਦੇ ਹਾਂ ਓਹਨਾ ਕਿਹਾ ਕਿ ਜਿਸ ਬੰਦੇ ਨੇ ਰਹਿਣਾ ਹੀ ਜੇਲ ਵਿਚ ਹੈ ਉਸਨੂੰ ਜੇਡ ਸੁਰੱਖਿਆ ਦੀ ਕੀ ਜਰੂਰਤ ਹੈ ਨਾਲ ਹੀ ਓਹਨਾ ਕਿਹਾ ਕਿ ਇਸ ਬਾਰੇ ਸਰਕਾਰ ਜਵਾਬ ਦੇਹ ਹੈ