Punjab
ਟਿਕਟਾਕ ਬੈਨ ਤੋਂ ਬਾਅਦ ਰੂਪਨਗਰ ‘ਚ ਲਾਂਚ ਹੋਈ ‘ਰਾਸਕ’ ਐੱਪ
- ਭਾਰਤ ਸਰਕਾਰ ਵੱਲੋਂ 59 ਚਾਈਨੀਜ਼ ਐੱਪ ਬੈਨ
ਰੋਪੜ, 30 ਜੂਨ (ਅਵਤਾਰ ਸਿੰਘ): ਭਾਰਤ-ਚੀਨ ਤਣਾਅ ਕਾਰਨ ਚੀਨੀ ਚੀਜ਼ਾਂ ਦੇ ਬਾਈਕਾਟ ਦੀ ਮੰਗ ਲਗਾਤਾਰ ਵੱਧ ਰਹੀ ਸੀ। ਜਿਸਦੇ ਕਾਰਨ ਹੁਣ ਭਾਰਤ ਸਰਕਾਰ ਨੇ ਭਾਰਤ ਵਿੱਚ ਚੀਨ ਦੁਆਰਾ ਬਣਾਏ ਗਏ 59 ਮੋਬਾਈਲ ਐਪਸ ਨੂੰ ਬੈਨ ਕਰ ਦਿੱਤਾ ਹੈ। ਦੂਜੇ ਪਾਸੇ, ਭਾਰਤ ਵਿਚ ਚਾਈਨਾ ਮੋਬਾਈਲ ਐਪ ਵਰਗੇ ਐਪ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁਕੀ ਹੈ।
ਟਿਕ ਟੋਕ ਵਰਗੇ ਮੋਬਾਈਲ ਐਪ ਨੂੰ ਵੀ ਅੱਜ ਰੂਪਨਗਰ ਵਿੱਚ ਲਾਂਚ ਕੀਤਾ ਗਿਆ। ਰੂਪਨਗਰ ਦੀ ਪ੍ਰੀਤ ਕਲੋਨੀ ਵਿਚ ਰਹਿਣ ਵਾਲੇ ਕੇਸ਼ਵ ਸ਼ਰਮਾ ਨੇ ਆਪਣੇ ਦੋ ਹੋਰ ਸਾਥੀ ਗੌਰਵ ਸ਼ਰਮਾ ਅਤੇ ਸੌਰਭ ਢੀਂਗਰਾ ਨਾਲ ਮਿਲ ਕੇ ਟਿਕਤਾਕ ਵਰਗੀ ਐਪਲੀਕੇਸ਼ਨ ਨੂੰ ‘ਰਾਸਕ’ ਨਾਮ ਤੋਂ ਲਾਂਚ ਕੀਤੀ ਹੈ।
ਉਨ੍ਹਾਂ ਕਿਹਾ ਇਸ ਅੱਪਲੀਕੇਸ਼ਨ ਨਾਲ ਹੋਣ ਵਾਲੀ ਕਮਾਈ ਦਾ 10
ਉਨ੍ਹਾਂ ਇਹ ਵੀ ਕਿਹਾ ਕਿ ਇਸ ਐਪਲੀਕੇਸ਼ਨ ਤੋਂ ਹੋਣ ਵਾਲੀ ਆਮਦਨੀ ਦਾ 10 ਪ੍ਰਤੀਸ਼ਤ ਦਾਨ ਕੀਤਾ ਜਾਵੇਗਾ ਅਤੇ ਬਾਕੀ ਤਿੰਨ ਦੋਸਤਾਂ ਨੂੰ ਵੰਡਿਆ ਜਾਵੇਗਾ।
ਕੇਸ਼ਵ ਸ਼ਰਮਾ ਆਈਟੀਆਈ ਗ੍ਰੈਜੂਏਟ ਹੈ ਅਤੇ ਟੈਕਨੋਲੋਜੀ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ.