Punjab
ਰਾਹੁਲ ਗਾਂਧੀ ਪਹੁਚੇ ਜਿਲਾ ਗੁਰਦਾਸਪੁਰ

ਅੱਜ ਕਾਂਗਰਸ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਨ ਲਈ ਪੰਜਾਬ ਫੇਰੀ ਤੇ ਰਾਹੁਲ ਗਾਂਧੀ ਪਹੁਚੇ ਉਥੇ ਹੀ ਜਿਲਾ ਗੁਰਦਾਸਪੁਰ ਦੇ ਵੱਖ ਵੱਖ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਪੰਜਾਬ ਚ ਅਮਨ ਕਾਨੂੰਨ ਨੂੰ ਖ਼ਤਰਾ ਹੈ ਅਤੇ ਪੰਜਾਬ ਚ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਅੱਜ ਪੰਜਾਬ ਅਤੇ ਪੰਜਾਬੀਆਂ ਨੂੰ ਇਕ ਜੁਟ ਹੋਣ ਦੀ ਮੁਖ ਲੋੜ ਹੈ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਇਕ ਸੂਬਾ ਨਹੀਂ ਬਲਕਿ ਦੇਸ਼ ਦੀ ਰੂਹ ਹੈ ਦੇਸ਼ ਦੀ ਮੁਖ ਤਾਕਤ ਹੈ ਅਤੇ ਪੰਜਾਬ ਹੀ ਹੈ ਜੋ ਦੇਸ਼ ਨੂੰ ਅਗੇ ਲੈਕੇ ਚਲ ਸਕਦਾ ਹੈ ਇਸ ਦੇ ਨਾਲ ਹੀ ਆਪਣੇ ਰਾਜਨੀਤਿਕ ਵਿਰੋਧੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਤੇ ਨਿਸ਼ਾਨਾ ਬਣਾਉਂਦੇ ਕਿਹਾ ਕਿ ਉਹ ਵੱਡੇ ਵੱਡੇ ਵਾਅਦੇ ਨਹੀਂ ਕਰਦੇ ਉਹ ਝੂਠੇ ਲਾਰੇ ਨਹੀਂ ਲਾਉਂਦੇ ਅਤੇ ਨਾ ਹੀ ਲੋਕਾਂ ਨੂੰ ਗੁਮਰਾਹ ਕਰਦੇ ਹਨ ਅਤੇ ਜੋ ਵੀ ਐਲਾਨ ਕਰਦੇ ਹਨ ਸੋਚ ਸਮਝ ਕੇ ਕਰਦੇ ਹਨ |