Punjab
ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਨੇ ਲਿਆ ਅਹਿਮ ਫ਼ੈਸਲਾ…
ਲੁਧਿਆਣਾ4 ਅਕਤੂਬਰ 2023 : ਨਵਰਾਤਰੀ ਦੌਰਾਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਭੀੜ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ 2 ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਵਾਂ ਟਰੇਨਾਂ ਦਾ ਲੁਧਿਆਣਾ ਵਿਖੇ ਅੱਪ ਅਤੇ ਡਾਊਨ ਦਿਸ਼ਾਵਾਂ ਵਿੱਚ ਵਿਸ਼ੇਸ਼ ਸਟਾਪੇਜ ਹੈ। ਵਿਭਾਗ ਮੁਤਾਬਕ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ ਰਿਜ਼ਰਵਡ ਸਪੈਸ਼ਲ ਟਰੇਨ ਨੰਬਰ 04049-50 16 ਅਕਤੂਬਰ ਤੋਂ 30 ਨਵੰਬਰ ਤੱਕ ਚੱਲੇਗੀ।
ਇਸ ਦੌਰਾਨ ਇਹ ਟਰੇਨ ਨਵੀਂ ਦਿੱਲੀ ਤੋਂ ਹਰ ਸੋਮਵਾਰ ਅਤੇ ਸ਼ਨੀਵਾਰ ਰਾਤ 11.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11.25 ਵਜੇ ਕਟੜਾ ਪਹੁੰਚੇਗੀ। ਵਾਪਸੀ ‘ਤੇ, ਟ੍ਰੇਨ 17 ਅਕਤੂਬਰ ਤੋਂ ਹਰ ਮੰਗਲਵਾਰ ਅਤੇ ਐਤਵਾਰ ਨੂੰ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 6.25 ਵਜੇ ਨਵੀਂ ਦਿੱਲੀ ਪਹੁੰਚੇਗੀ। ਐਸਸੀ, ਸਲੀਪਰ ਅਤੇ ਜਨਰਲ ਕੋਚਾਂ ਵਾਲੀ ਇਹ ਰੇਲ ਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ ਰੇਲਵੇ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।
ਦੂਜੀ ਟਰੇਨ 22 ਅਕਤੂਬਰ ਤੋਂ 26 ਨਵੰਬਰ ਤੱਕ ਸ਼੍ਰੀ ਮਾਤਾ ਵੈਸ਼ਨੋ ਦਾਵੀ ਕਟੜਾ-ਵਾਰਾਨਸੀ ਟਰੇਨ ਨੰਬਰ 01654-53 ਚੱਲੇਗੀ, ਜੋ ਹਰ ਐਤਵਾਰ ਨੂੰ ਕਟੜਾ ਤੋਂ ਚੱਲੇਗੀ। ਇਹ ਟਰੇਨ ਕਟੜਾ ਤੋਂ ਰਾਤ 11.20 ‘ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11.55 ‘ਤੇ ਵਾਰਾਣਸੀ ਪਹੁੰਚੇਗੀ ਅਤੇ ਵਾਪਸੀ ਦੀ ਦਿਸ਼ਾ ‘ਚ ਟਰੇਨ ਨੰਬਰ 01653 ਹਰ ਮੰਗਲਵਾਰ ਨੂੰ ਸਵੇਰੇ 6.20 ‘ਤੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ 11 ਵਜੇ ਕਟੜਾ ਪਹੁੰਚੇਗੀ। 12 ਯਾਤਰਾਵਾਂ ਦੌਰਾਨ, ਟਰੇਨ ਊਧਮਪੁਰ, ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਰੇਲਵੇ ਸਟੇਸ਼ਨਾਂ ‘ਤੇ ਅੱਪ ਅਤੇ ਡਾਊਨ ਦਿਸ਼ਾਵਾਂ ਵਿੱਚ ਰੁਕੇਗੀ।