Punjab
ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਲਿਆ ਇਹ ਅਹਿਮ ਫੈਸਲਾ, ਪੜ੍ਹੋ ਜਾਣਕਾਰੀ
23ਅਗਸਤ 2023: ਰੇਲਵੇ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਟ੍ਰੇਨ ਨੰਬਰ 12549/12550 ਦੁਰਗ-ਜੰਮੂ ਤਵੀ-ਦੁਰਗ ਸੁਪਰਫਾਸਟ ਐਕਸਪ੍ਰੈਸ ਦੀ ਯਾਤਰਾ ਨੂੰ 29 ਅਗਸਤ ਤੋਂ ਊਧਮਪੁਰ ਤੱਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। 12549 ਦੁਰਗ – 29 ਅਗਸਤ ਨੂੰ ਸ਼ੁਰੂ ਹੋਣ ਵਾਲੀ ਜੰਮੂ ਤਵੀ ਸੁਪਰਫਾਸਟ ਐਕਸਪ੍ਰੈਸ ਊਧਮਪੁਰ ਵਿਖੇ ਥੋੜ੍ਹੇ ਸਮੇਂ ਲਈ ਸਮਾਪਤ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤਲੁਜ ਦਰਿਆ ਵਿੱਚ ਹੜ੍ਹ ਆਉਣ ਕਾਰਨ ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਬੰਦ ਕਰ ਦਿੱਤਾ ਗਿਆ ਸੀ। ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਤੇਜ਼ੀ ਹੈ ਅਤੇ ਗਿੱਦੜਪਿੰਡੀ ਨੇੜੇ ਦਰਿਆ ਦਾ ਪਾਣੀ ਰੇਲਵੇ ਟਰੈਕ ‘ਤੇ ਖਤਰੇ ਦੇ ਨਿਸ਼ਾਨ ‘ਤੇ ਚੱਲ ਰਿਹਾ ਹੈ, ਇਸ ਲਈ ਵਿਭਾਗ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾ ਸਕਦਾ।
ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਫਿਰੋਜ਼ਪੁਰ-ਜਲੰਧਰ ਅਤੇ ਜਲੰਧਰ-ਹੁਸ਼ਿਆਰਪੁਰ ਵਿਚਾਲੇ ਚੱਲਣ ਵਾਲੀਆਂ 14 ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜੰਮੂ ਤਵੀ ਤੋਂ ਅਹਿਮਦਾਬਾਦ, ਭਗਤ ਕੀ ਕੋਠੀ ਅਤੇ ਜੋਧਪੁਰ ਲਈ 3 ਰੇਲ ਗੱਡੀਆਂ ਅਤੇ ਫ਼ਿਰੋਜ਼ਪੁਰ-ਧਨਬਾਦ ਵਿਚਕਾਰ ਇੱਕ ਰੇਲਗੱਡੀ ਲੋਹੀਆਂ ਖਾਸ ਦੀ ਬਜਾਏ ਲੁਧਿਆਣਾ ਦੇ ਰਸਤੇ ਮੋੜ ਦਿੱਤੀ ਗਈ।