Connect with us

Punjab

PUNJAB ‘ਚ ਮੀਂਹ ਦਾ ਅਲਰਟ

Published

on

PUNJAB WEATHER UPDATE: ਪੰਜਾਬ ‘ਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੋਂ ਬਦਲੇਗਾ। ਤੁਹਾਨੂੰ ਦੱਸ ਦਈਏ ਬੀਤੇ ਕੁੱਝ ਦਿਨਾਂ ਤੋਂ ਖ਼ੂਬ ਬਾਰਿਸ਼ ਹੋ ਰਹੀ ਹੈ। ਜਿਸ ਨਾਲ ਤਾਪਮਾਨ ਵੀ ਘਟਿਆ ਹੋਇਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਹੈ।

ਜਾਣਕਾਰੀ ਮੁਤਾਬਕ ਅੱਜ ਪੰਜਾਬ ਦੇ ਕੁੱਝ ਸੂਬਿਆਂ ‘ਚ ਮੀਂਹ ਪੈਣ ਦੇ ਆਸਾਰ ਹਨ। ਸੂਬੇ ‘ਚ ਅਗਲੇ 3 ਦਿਨ ਯਾਨੀ 14 ਅਗਸਤ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਨਾਲ ਹਰਿਆਣਾ ਵਿੱਚ ਵੀ ਮੀਂਹ ਪੈਣ ਦੇ ਸੰਭਾਵਨਾ ਹੈ। ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਦਰਿਆਵਾਂ ਨਾਲ ਲੱਗਦੇ ਇਲਾਕਿਆਂ ‘ਚ ਰਹਿ ਰਹੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੌਸਮ ਵਿਭਾਗ ਨੇ 11 ਅਗਸਤ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਤੇ ਨਵਾਂਸ਼ਹਿਰ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ 12 ਤੋਂ 13 ਅਗਸਤ ਨੂੰ ਪੂਰੇ ਪੰਜਾਬ ‘ਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਫਿਰ 14 ਤੋਂ 15 ਅਗਸਤ ਨੂੰ ਅਲਰਟ ਜਾਰੀ ਕੀਤਾ ਗਿਆ ਹੈ।