Punjab
ਪੰਜਾਬ ਭਰ ‘ਚ ਬਰਸਾਤ ਦੀ ਸੰਭਾਵਨਾ : ਮੌਸਮ ਵਿਭਾਗ
ਪੰਜਾਬ ਭਰ ‘ਚ ਧੁੰਦ ਤੇ ਹੱਡ ਠਾਰਦੀ ਠੰਡ ਨੇ ਜ਼ੋਰ ਫੜਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮੌਸਮ ਵਿਭਾਗ ਵੱਲੋਂ ਨਵੀਂ ਭਵਿੱਖਬਾਣੀ ਜਾਰੀ ਕਰਦਿਆਂ ਹੋਇਆ ਬਰਸਾਤ ਦੀ ਸੰਭਾਵਨਾ ਦੱਸੀ ਹੈ।
ਦਰਅਸਲ ਲੁਧਿਆਣਾ ਦੇ ਪੀ.ਏ.ਯੂ ਸਥਿਤ ਮੌਸਮ ਵਿਭਾਗ ਦੇ ਵਿਗਿਆਨਿਕਾਂ ਵੱਲੋ ਇਹ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ, ਉਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਭਰ ਵਿੱਚ 5-6 ਜਨਵਰੀ ਨੂੰ ਬਰਸਾਤ ਹੋ ਸਕਦੀ ਹੈ। ਪਤਾ ਲੱਗਿਆ ਹੈ ਕਿ ਈਰਾਨ ‘ਚ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਅਤੇ ਜੰਮੂ-ਕਸ਼ਮੀਰ ‘ਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ। ਜਿਸ ਕਾਰਨ ਪੰਜਾਬ ਵਿੱਚ 5-6 ਜਨਵਰੀ ਨੂੰ ਬਰਸਾਤ ਵਾਲੇ ਹਾਲਾਤ ਬਣ ਰਹੇ ਹਨ। ਜਿਸ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਬਰਸਾਤ ਦੇ ਨਾਲ ਦਿਨ ਦੇ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਆਵੇਗੀ ਜਿਸ ਨਾਲ ਠੰਡ ਹੋਰ ਵੱਧ ਸਕਦੀ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਬਰਸਾਤ ਫਸਲਾਂ ਦੇ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ।