Punjab
ਜਲਦ ਸਿਨੇਮਾ ਘਰਾਂ ‘ਚ ਨਜ਼ਰ ਆਉਣਗੇ ਰਾਜਵੀਰ ਜਵੰਦਾ
RAJVIR JAWANDA : ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਫੈਨਸ ਲਈ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਜਵੰਦਾ ਜਲਦ ਹੀ ਸਿਨੇਮਾ ਘਰਾਂ ‘ਚ ਨਜ਼ਰ ਆਉਣਗੇ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ।
ਪੋਸਟ ਕੀਤੀ ਸਾਂਝੀ
ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਸਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ।ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ ਸਫਰ ਵਿਚ, ਰਾਜਵੀਰ ਦੇ ਪਰਿਵਾਰ ਵੱਲੋਂ ਰਾਕੇਸ਼ ਮਹਿਤਾ ਨੂੰ ਸੁਨੇਹਾ ਅਸੀਂ ਇਸ ਯਮਲੇ ਨੂੰ ਉਸਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਾਂਗੇ। ਜਲਦ ਹੀ ਇਹ “ਯਮਲਾ” ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਮਿਲੇਗਾ। ਰਾਜਵੀਰ ਜਵੰਦਾ ਪਰਿਵਾਰ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ, ਰਾਜਵੀਰ ਜਵੰਦਾ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਫਿਲਮ, ਯਮਲਾ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਪੋਸਟ ਕਰਕੇ ਫਿਲਮ ਦੀ ਰਿਲੀਜ਼ ਦਾ ਸੰਕੇਤ ਦਿੱਤਾ ਹੈ। ਫਿਲਮ ਦੀ ਸ਼ੂਟਿੰਗ 2019 ਵਿੱਚ ਹੋਈ ਸੀ। ਉਨ੍ਹਾਂ ਨੇ ਨਿਰਦੇਸ਼ਕ ਨੂੰ ਮੈਸੇਜ ਵੀ ਭੇਜਿਆ ਹੈ।
ਪਰਿਵਾਰ ਨੇ ਇੱਕ ਭਾਵਨਾਤਮਕ ਸੰਦੇਸ਼ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, “ਇੱਕ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਨ੍ਹਾਂ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ।” ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ, ਜਵੰਦਾ ਦੇ ਪਰਿਵਾਰ ਨੇ ਇਹ ਫੈਸਲਾ ਲਿਆ ਹੈ।
