Punjab
ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ
ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਹੈ। ਇਹ ਅੰਤਿਮ ਅਰਦਾਸ ਜੱਦੀ ਪਿੰਡ ਪੋਨਾ ‘ਚ ਹੋਵੇਗੀ ਅਤੇ ਕਈ ਵੱਡੇ ਵੱਡੇ ਕਲਾਕਾਰ ਪਹੁੰਚ ਰਹੇ ਹਨ। ਦੱਸ ਦੇਈਏ ਕਿ ਜਵੰਦਾ ਦੇ ਨਾਲ ਸੜਕ ਹਾਦਸਾ ਵਾਪਰ ਗਿਆ ਸੀ ਜਿਸ ਨਾਲ ਉਨ੍ਹਾਂ ਦੀ ਜਾਨ ਚਲੇ ਗਈ। ਇਹ ਹਾਦਸਾ 27 ਸਤੰਬਰ ਨੂੰ ਵਾਪਰਿਆ ਸੀ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਚੱਲ ਰਿਹਾ ਅਤੇ ਇਲਾਜ ਦੌਰਾਨ ਉਨ੍ਹਾਂ ਦੀ 8 ਅਕਤੂਬਰ ਨੂੰ ਮੌਤ ਹੋ ਗਈ ਸੀ।

ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਉਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਪਹੁੰਚ ਰਹੇ ਹਨ, ਪਿੰਡ ਦੇ ਬਾਹਰ ਵੱਡੇ ਪੰਡਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਿਆਸੀ ਅਤੇ ਫਿਲਮ ਜਗਤ ਦੀਆਂ ਕਈ ਸ਼ਖਸ਼ੀਅਤਾਂ ਦੇ ਪਹੁੰਚਣ ਦੀ ਉਮੀਦ ਹੈ ।


