Connect with us

World

ਪਾਕਿਸਤਾਨ ‘ਚ ਮੌਤ ਤੋਂ ਬਾਅਦ ਵੀ ਬਲਾਤਕਾਰ: ਮਾਪੇ ਸੁਰੱਖਿਆ ਲਈ ਕੁੜੀਆਂ ਦੀਆਂ ਕਬਰਾਂ ਨੂੰ ਲਗਾ ਰਹੇ ਤਾਲੇ

Published

on

ਪਾਕਿਸਤਾਨ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਮਾਪੇ ਕਬਰਾਂ ‘ਤੇ ਤਾਲੇ ਲਗਾ ਕੇ ਆਪਣੀਆਂ ਮ੍ਰਿਤਕ ਧੀਆਂ ਨੂੰ ਬਲਾਤਕਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਖੁਲਾਸਾ ਇਕ ਮੀਡਿਆ ਅਦਾਰੇ ਤੋਂ ਤਰਫ਼ੋਂ ਹੋਇਆ ਹੈ। ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਵਿੱਚ ਨੈਕਰੋਫਿਲੀਆ ਭਾਵ ਮਰੇ ਹੋਏ ਲੋਕਾਂ ਨਾਲ ਸੈਕਸ ਕਰਨ ਦੇ ਮਾਮਲੇ ਵੱਧ ਰਹੇ ਹਨ।

ਪਾਕਿਸਤਾਨ ਵਿੱਚ ਹਰ ਦੋ ਘੰਟੇ ਬਾਅਦ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ ਪਰ ਮ੍ਰਿਤਕ ਲੜਕੀਆਂ ਦੇ ਬਲਾਤਕਾਰ ਦੇ ਮਾਮਲੇ ਕਾਫ਼ੀ ਸ਼ਰਮਨਾਕ ਹਨ। “ਗੌਡ ਦਾ ਸਰਾਪ, ਮੈਂ ਇਸਲਾਮ ਕਿਉਂ ਛੱਡਿਆ” ਦੇ ਲੇਖਕ ਹਰਿਸ ਸੁਲਤਾਨ ਨੇ ਇਸ ਲਈ ਕੱਟੜਪੰਥੀ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ। ਹੈਰਿਸ ਨੇ ਕਿਹਾ ਕਿ ਪਾਕਿਸਤਾਨ ਦੇ ਕੱਟੜਪੰਥੀ ਲੋਕਾਂ ਨੇ ਅਜਿਹਾ ਸਮਾਜ ਸਿਰਜਿਆ ਹੈ ਕਿ ਮਾਂ-ਬਾਪ ਨੂੰ ਆਪਣੀ ਬੇਟੀ ਦੀ ਮ੍ਰਿਤਕ ਦੇਹ ਦੀ ਸੁਰੱਖਿਆ ਲਈ ਕਬਰ ‘ਤੇ ਵੀ ਤਾਲਾ ਲਗਾਉਣਾ ਪੈਂਦਾ ਹੈ।

ਮੁਹੰਮਦ ਰਿਜ਼ਵਾਨ ਨੇ ਦੱਸਿਆ ਸੀ ਕਿ ਹੁਣ ਤੱਕ ਉਹ 48 ਔਰਤਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਕਰ ਚੁੱਕਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨ ਵਿੱਚ 40 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਕਿਸੇ ਨਾ ਕਿਸੇ ਸਮੇਂ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਇਸ ਪੂਰੇ ਮਾਮਲੇ ‘ਤੇ ਸਰਕਾਰ ਨੇ ਕੁਝ ਨਹੀਂ ਕਿਹਾ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ‘ਚ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਕਬਰਾਂ ‘ਤੇ ਲੋਹੇ ਦੇ ਗੇਟ ਅਤੇ ਇਸ ਦੇ ਲਤਾ ਲਗਾਏ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਸਥਿਤੀ ਬਹੁਤ ਖ਼ਤਰਨਾਕ ਅਤੇ ਡਰਾਉਣੀ ਹੈ।