Connect with us

India

RBI ਨੂੰ ਮਿਲਿਆ ਨਵਾਂ ਗਵਰਨਰ, ਜਾਣੋ ਕੌਣ ਹੈ ਨਵਾਂ ਗਵਰਨਰ ?

Published

on

RESERVE BANK OF INDIA : ਭਾਰਤੀ ਰਿਜ਼ਰਵ ਬੈਂਕ ਨੂੰ ਨਵਾਂ ਗਵਰਨਰ ਮਿਲ ਗਿਆ ਹੈ | ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਸੰਜੇ ਮਲਹੋਤਰਾ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਰਿਜ਼ਰਵ ਬੈਂਕ ਦਾ ਚਾਰਜ ਸੰਭਾਲ ਰਹੇ ਹਨ। 11 ਦਸੰਬਰ, 2024 ਨੂੰ, ਸੰਜੇ ਮਲਹੋਤਰਾ ਦਾ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਚੁਣੇ ਗਏ ਗਵਰਨਰ ਵਜੋਂ ਆਰਬੀਆਈ ਹੈੱਡਕੁਆਰਟਰ ਵਿਖੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਆਪਣਾ ਚਾਰਜ ਸੰਭਾਲ ਲਿਆ। ਉਹ ਅਜਿਹੇ ਸਮੇਂ ਵਿੱਚ ਕੇਂਦਰੀ ਬੈਂਕ ਦਾ ਕਾਰਜਭਾਰ ਸੰਭਾਲਣ ਜਾ ਰਹੇ ਹਨ ਜਦੋਂ ਅਰਥਵਿਵਸਥਾ ਧੀਮੀ ਵਿਕਾਸ ਦਰ ਅਤੇ ਉੱਚ ਮਹਿੰਗਾਈ ਦਰ ਦੀ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।

ਸੰਜੇ ਮਲਹੋਤਰਾ ਦਾ ਕਾਰਜਕਾਲ 3 ਸਾਲ ਦਾ ਹੋਵੇਗਾ…

ਸੰਜੇ ਮਲਹੋਤਰਾ ਨੇ 56 ਸਾਲ ਦੀ ਉਮਰ ਵਿੱਚ ਆਰਬੀਆਈ ਦੇ ਨਵੇਂ ਗਵਰਨਰ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਸੋਮਵਾਰ ਸ਼ਾਮ ਨੂੰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੇਂਦਰੀ ਬੈਂਕ ਦਾ ਗਵਰਨਰ ਨਾਮਜ਼ਦ ਕੀਤਾ ਸੀ ਅਤੇ ਅੱਜ ਉਨ੍ਹਾਂ ਨੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਦੀ ਥਾਂ ਲੈ ਲਈ ਹੈ।