CRICKET
IPL ਦੇ ਪਹਿਲੇ ਮੁਕਾਬਲੇ ‘ਚ RCB ਦੀ ਸ਼ਾਨਦਾਰ ਜਿੱਤ, ਵਿਰਾਟ ਕੋਹਲੀ ਨੇ ਖੇਡੀ ਤੂਫਾਨੀ ਪਾਰੀ

ਆਈਪੀਐਲ ਦੇ ਪਹਿਲੇ ਮੁਕਾਬਲੇ ‘ਚ RCB ਦੀ ਸ਼ਾਨਦਾਰ ਜਿੱਤ ਹੋਈ ਹੋਈ ਹੈ।ਆਈਪੀਐਲ ‘ਚ ਵਿਰਾਟ ਕੋਹਲੀ ਨੇ ਤੂਫਾਨੀ ਪਾਰੀ ਖੇਡੀ ਹੈ ਅਤੇ 7 ਵਿਕਟਾਂ ਨਾਲ ਇਹ ਮੁਕਾਬਲਾ ਜਿੱਤਿਆ ਹੈ।
ਕੋਲਕਾਤਾ ‘ਚ ਖੇਡਿਆ ਗਿਆ ਮੈਚ
ਆਈਪੀਐਲ 2025 ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਆਰਸੀਬੀ ਨੇ ਕੇਕੇਆਰ ਨੂੰ 7 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਇਸ ਮੈਚ ਵਿੱਚ ਕੇਕੇਆਰ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਫਿਲ ਸਾਲਟ ਨੇ ਆਰਸੀਬੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ, ਜਿਸ ਦੀ ਬਦੌਲਤ ਆਰਸੀਬੀ ਨੇ 16.2 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 177 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਰਾਇਲ ਚੈਲੰਜਰਜ਼ ਬੈਂਗਲੁਰੂ ਦੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਿਰਾਟ ਕੋਹਲੀ ਅਤੇ ਫਿਲ ਸਾਲਟ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਦੋਵਾਂ ਨੇ ਪਹਿਲੀ ਵਿਕਟ ਲਈ 8.3 ਓਵਰਾਂ ਵਿੱਚ 95 ਦੌੜਾਂ ਜੋੜੀਆਂ। ਆਰਸੀਬੀ ਨੂੰ ਪਹਿਲਾ ਝਟਕਾ ਫਿਲ ਸਾਲਟ ਦੇ ਰੂਪ ‘ਚ ਲੱਗਾ, ਜਦੋਂ 31 ਗੇਂਦਾਂ ‘ਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 56 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਤੋਂ ਬਾਅਦ ਉਹ ਵਰੁਣ ਚੱਕਰਵਰਤੀ ਦੀ ਗੇਂਦ ‘ਤੇ ਸਪੈਂਸਰ ਜੌਹਨਸਨ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਪ੍ਰਭਾਵੀ ਖਿਡਾਰੀ ਦੇ ਤੌਰ ‘ਤੇ ਕ੍ਰੀਜ਼ ‘ਤੇ ਆਏ ਦੇਵਦੱਤ ਪਡੀਕਲ 10 ਦੌੜਾਂ ਬਣਾ ਕੇ ਸੁਨੀਲ ਨਾਰਾਇਣ ਦਾ ਸ਼ਿਕਾਰ ਬਣ ਗਏ।
