Punjab
ਕਲਯੁਗੀ ਮਾਂ ਨੇ ਆਪਣੇ 5 ਸਾਲਾ ਪੁੱਤਰ ਨੂੰ ਤੇਜ਼ਾਬ ਨਾਲ ਸਾੜਿਆ, ਖਾਲਸਾ ਏਡ ਨੇ ਇਲਾਜ ਦੀ ਲਈ ਜਿੰਮੇਵਾਰੀ

ਬਟਾਲਾ, 23 ਮਈ (ਗੁਰਪ੍ਰੀਤ ਚਾਵਲਾ): ਕਲਯੁਗੀ ਮਾਂ ਵੱਲੋਂ ਆਪਣੇ ਪੰਜ ਸਾਲਾ ਪੁੱਤਰ ਨੂੰ ਤੇਜ਼ਾਬ ਨਾਲ ਸਾੜਿਆ ਖ਼ਾਲਸਾ ਏਡ ਫੈਡੇਸ਼ਨ ਵੱਲੋਂ ਪੀੜਤ ਬੱਚੇ ਦੇ ਇਲਾਜ ਦੀ ਲਈ ਗਈ ਜ਼ਿੰਮੇਵਾਰੀ। ਮਤਰੇਈਆਂ ਮਾਵਾਂ ਵੱਲੋਂ ਆਪਣੇ ਬੱਚਿਆਂ ਉੱਤੇ ਜੁਲਮ ਕਰਨੇ ਤਾਂ ਬਹੁਤ ਸੁਣਿਆ ਸੀ ਪਰ ਇੱਕ ਸਕੀ ਮਾਂ ਵੱਲੋਂ ਆਪਣੇ ਪੰਜ ਸਾਲ ਦੇ ਪੁੱਤਰ ਦੇ ਹੱਥਾਂ ਅਤੇ ਲੱਤਾਂ ਉੱਤੇ ਤੇਜ਼ਾਬ ਸੁੱਟ ਕੇ ਸਾੜਨ ਦਾ ਕਾਦੀਆਂ ਤੋਂ ਮਾਮਲਾ ਸਾਹਮਣੇ ਆਇਆ। ਉੱਥੇ ਹੀ ਬੱਚੇ ਦੇ ਇਲਾਜ ਦੀ ਜ਼ਿੰਮੇਵਾਰੀ ਕਾਦੀਆਂ ਤੋਂ ਖ਼ਾਲਸਾ ਏਡ ਫਾਊਂਡੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਲਈ ਉਨ੍ਹਾਂ ਦੱਸਿਆ ਕਿ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇਕ ਕਲਯੁਗੀ ਮਾਂ ਜਿਸ ਨੇ ਕਿ ਆਪਣੇ ਪੰਜ ਸਾਲ ਬੱਚੇ ਨੂੰ ਤੇਜ਼ਾਬ ਪਾ ਕੇ ਉਸ ਦੇ ਹੱਥਾਂ ਤੇ ਲਤਾਂ ਨੂੰ ਸਾੜ ਦਿੱਤਾ ਹੈ ਅੱਜ ਅਸੀਂ ਉਸ ਬੱਚੇ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਬਟਾਲਾ ਗਏ ਅਤੇ ਉਸ ਦਾ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਅਤੇ ਇਸ ਦੇ ਪੂਰੇ ਇਲਾਜ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਕਿ ਅਜਿਹੇ ਘਿਨਾਉਣੇ ਜੁਰਮ ਕਰਨ ਵਾਲੀਆਂ ਮਾਵਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ਬੱਚੇ ਨੂੰ ਨਾਲ ਲੈ ਕੇ ਆਈ ਉਸ ਦੀ ਮਾਸੀ ਨੇ ਦੱਸਿਆ ਕਿ ਮੇਰੀ ਭੈਣ ਮੇਰੇ ਦਿਓਰ ਨਾਲ ਵਿਆਹੀ ਹੋਈ ਸੀ। ਜਿਸ ਦੇ ਤਿੰਨ ਬੱਚੇ ਸ, ਕੁਝ ਦੇਰ ਪਹਿਲਾਂ ਮੇਰੇ ਦਿਓਰ ਦੀ ਮੌਤ ਹੋ ਗਈ ਸੀ। ਮੇਰੀ ਭੈਣ ਦੇ ਬਾਹਰ ਕਿਸੇ ਹੋਰ ਬੰਦੇ ਨਾਲ ਗਲਤ ਸਬੰਧ ਸਨ। ਕੁਝ ਦੇਰ ਪਹਿਲਾਂ ਉਹ ਉਸ ਬੰਦੇ ਨਾਲ ਚਲੀ ਗਈ ਅਤੇ ਆਪਣੀਆਂ ਦੋਨਾਂ ਬੇਟੀਆਂ ਨੂੰ ਸਾਡੇ ਕੋਲ ਛੱਡ ਗਈ ਅਤੇ ਬੇਟੇ ਨੂੰ ਨਾਲ ਲੈ ਗਈ। ਸਾਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਉਹ ਆਪਣੇ ਬੇਟੇ ਨਾਲ ਬਹੁਤ ਹੀ ਗਲਤ ਵਤੀਰਾ ਕਰ ਰਹੀ ਹੈ। ਜਦੋਂ ਅਸੀਂ ਜਾ ਕੇ ਵੇਖਿਆ ਤਾਂ ਬੇਟੇ ਦੇ ਹੱਥ ਅਤੇ ਲੱਤਾਂ ਸੜੀਆਂ ਹੋਈਆਂ ਸਨ ਅਤੇ ਉਸ ਦੀ ਇੱਕ ਬਾਂਹ ਵੀ ਟੁੱਟੀ ਹੋਈ ਸੀ। ਪਤਾ ਲੱਗਾ ਸੀ ਕਿ ਮੇਰੀ ਭੈਣ ਨੇ ਹੀ ਆਪਣੇ ਪੰਜ ਸਾਲਾ ਪੁੱਤਰ ਨੂੰ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਵੀ ਘਰੋਂ ਬਹੁਤ ਗਰੀਬ ਹਾਂ ਤੇ ਮੈਂ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੀ। ਜਿਸ ਲਈ ਅੱਜ ਮੈਂ ਇਸ ਸੰਸਥਾ ਕੋਲ ਆਈ ਹਾਂ ਜਿਨ੍ਹਾਂ ਨੇ ਇਸ ਬੱਚੇ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ ਹੈ। ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੇਰੀ ਭੈਣ ਉੱਤੇ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ।