Connect with us

India

ਪੰਜਾਬ ਵਿੱਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ, 28 ਮਈ ਤੱਕ ਲੂ ਚੱਲਣ ਦੇ ਆਸਾਰ

Published

on

ਲੁਧਿਆਣਾ, 25 ਮਈ(ਸੰਜੀਵ ਸੂਦ): ਪੰਜਾਬ ਦੇ ਵਿੱਚ ਪਹਿਲਾਂ ਕਰੋਨਾ ਕਰਕੇ ਅਤੇ ਹੁਣ ਗਰਮੀ ਕਰਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱੱਤੀ ਹੈ ਕਿ ਆਉਂਦੇ ਦਿਨਾਂ ‘ਚ ਟੈਂਪਰੇਚਰ ਵੱਧ ਸਕਦਾ ਹੈ, ਅਤੇ ਗਰਮੀ ਦੇ ਨਾਲ ਨਾਲ ਲੂੰ ਵੀ ਚੱਲ ਸਕਦੀ ਹੈ। ਜਿਸ ਕਰਕੇ ਮੌਸਮ ਵਿਭਾਗ ਨੇ 28 ਮਈ ਤੱਕ ਅਲਰਟ ਜਾਰੀ ਕੀਤਾ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਨੇ ਵੀ ਇਸ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ ਆਉਂਦੇ ਦਿਨਾਂ ‘ਚ ਪਾਰਾ ਵੱਧ ਸਕਦਾ ਹੈ ਹਾਲਾਂਕਿ ਉਨ੍ਹਾਂ ਕਿਹਾ ਕਿ ਮਈ ਮਹੀਨੇ ਵਿੱਚ ਜ਼ਿਆਦਾਤਰ ਮੌਸਮ ਅਜਿਹਾ ਹੀ ਹੁੰਦਾ ਹੈ ਪਰ ਬੀਤੇ ਦਿਨੀਂ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ‘ਚ ਤਬਦੀਲੀ ਰਹੀ ਇਸ ਕਰਕੇ ਗਰਮੀ ਮਈ ਮਹੀਨੇ ਦੇ ਆਖਿਰ ‘ਚ ਵਧੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਗਰਮੀ ਵਧ ਸਕਦੀ ਹੈ, ਤੇ ਲੂ ਵੀ ਵਧੇਗੀ ਅਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਪਾਰਾ 47 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਦੇ ਦੌਰਾਨ ਲੋਕ ਜੇਕਰ ਘਰੋਂ ਬਾਹਰ ਘੱਟ ਨਿਕਲਣ ਤਾਂ ਜ਼ਿਆਦਾ ਚੰਗਾ ਹੈ ਅਤੇ ਇਸ ਗਰਮੀ ਦੇ ਦੌਰਾਨ ਲੋਕਾਂ ਨੂੰ ਸਿਰਦਰਦ, ਉਲਟੀਆਂ, ਡੀਹਾਈਡਰੇਸ਼ਨ ਦੀ ਬੀਮਾਰੀ ਹੋ ਸਕਦੀ ਹੈ ਜਿਸ ਲਈ ਵੱਧ ਤੋਂ ਵੱਧ ਤਰਲ ਪਦਾਰਥ ਵਰਤੇ ਜਾਣ। ਉਨ੍ਹਾਂ ਦੱਸਿਆ ਕਿ ਜੇਕਰ ਬੀਤੇ ਸਾਲ ਦੀ ਗੱਲ ਕੀਤੀ ਜਾਵੇ ਤਾਂ 31 ਮਈ ਤੱਕ ਪਾਰਾ 45 ਡਿਗਰੀ ਤੱਕ ਪਹੁੰਚ ਗਿਆ ਸੀ ਅਤੇ ਇਸ ਸਾਲ ਵੀ ਗਰਮੀ ਹੁਣ ਵਧਣ ਲੱਗੀ ਹੈ।

ਪਹਿਲਾਂ ਕਰੋਨਾ ਵਾਇਰਸ ਅਤੇ ਹੁਣ ਕਰਫਿਊ ਖੁੱਲ੍ਹਣ ਤੋਂ ਬਾਅਦ ਲੋਕ ਗਰਮੀ ਨਾਲ ਆਉਂਦੇ ਦਿਨਾਂ ‘ਚ ਪ੍ਰੇਸ਼ਾਨ ਹੁੰਦੇ ਵਿਖਾਈ ਦੇਣਗੇ ਕਿਉਂਕਿ ਪਾਰਾ ਜਿਸ ਕਦਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਅਜਿਹੇ ‘ਚ ਬਾਹਰ ਨਿਕਲ ਕੇ ਕੰਮ ਕਰਨਾ ਲੋਕਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ।

Continue Reading
Click to comment

Leave a Reply

Your email address will not be published. Required fields are marked *