Connect with us

Punjab

ਆਮ ਲੋਕਾਂ ਦੇ ਵਾਹਨਾਂ ਉਪਰ ਰੈਫਲਕਟਰ ਟੈਪਾਂ ਅਤੇ ਸਟੀਕਰ ਲਗਾਏ ਗਏ

Published

on

20 ਜਨਵਰੀ 2024: ਧੁੰਦਾਂ ਦੇ ਕਾਰਨ ਵੱਧ ਰਹੇ ਐਕਸੀਡੈਂਟਾਂ ਨੂੰ ਦੇਖਦਿਆਂ ਹੋਇਆਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਸਹਿਯੋਗ ਨਾਲ ਆਮ ਲੋਕਾਂ ਦੇ ਵਾਹਨਾਂ ਉਪਰ ਰੈਫਲਕਟਰ ਟੈਪਾਂ ਅਤੇ ਸਟੀਕਰ ਲਗਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕੀ ਧੁੰਦ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਅੱਜ ਸਾਡੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸੀ ਪੀ ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ ਲੁਧਿਆਣਾ ਵਿਖੇ ਰੈਫਲਕਟਰ ਟੇਪਾਂ ਲਗਾਈਆਂ ਗਈਆਂ ਹਨ ਤਾਂ ਜੋ ਲੋਕਾਂ ਦੀਆਂ ਕੀਮੀਤੀਆ ਜਾਨਾਂ ਬੱਚ ਸਕਣ ਇਸ ਮੌਕੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਜਸੰਵਤ ਸਿੰਘ ਛਾਪਾ ਨੇ ਕਿਹਾ ਕੀ ਹਰ ਸਾਲ ਦੀ ਤਰ੍ਹਾਂ ਜੋ ਲੁਧਿਆਣਾ ਟ੍ਰੈਫਿਕ ਪੁਲਿਸ ਧੁੰਦਾਂ ਤੋ ਬਚਣ ਲਈ ਇਕ ਹਫਤਾ ਟ੍ਰੈਫਿਕ ਹਫਤਾ ਮਨਾਉਦੀਂ ਹੈ ਉਸ ਹੀ ਲੜੀ ਵਜੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਸਾਂਝੇ ਤੌਰ ਤੇ ਅੱਜ ਲੋਕਾ ਨੂੰ ਰਿਫਲੈਕਟਰ ਸਟੀਕਰ ਲੱਗਾ ਲੋਕਾਂ ਜਾਗਰੂਕ ਕੀਤਾ ਗਿਆ ਤਾਂ ਜੋ ਅਸੀ ਧੁੰਦ ਦੇ ਦਿਨਾਂ ਵਿਚ ਆਪਣਾ ਬੱਚਾ ਕਿ ਤਰ੍ਹਾਂ ਕਰ ਸਕਦੇ ਹਾਂ|