Connect with us

Punjab

ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਝੋਨੇ ਦੀ ਫ਼ਸਲ ਲਈ ਲਾਹੇਬੰਦ ਮੀਂਹ

Published

on

ਨਾਭਾ, 08 ਜੁਲਾਈ (ਭੁਪਿੰਦਰ ਸਿੰਘ): ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਮੌਸਮ ਖ਼ੁਸ਼ਗਵਾਰ ਕਰ ਦਿੱਤਾ ਹੈ। ਉੱਥੇ ਹੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਲਈ ਇਹ ਬਾਰਿਸ਼ ਬਹੁਤ ਹੀ ਲਾਹੇਬੰਦ ਸਾਬਤ ਹੋਵੇਗੀ ।

ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਰਾਤ ਤੋਂ ਹੀ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਕਿਉਂਕਿ ਇਹ ਬਾਰਿਸ਼ ਉਨ੍ਹਾਂ ਦੀ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ ।

ਇਸ ਮੌਕੇ ਤੇ ਕਿਸਾਨ ਜਗਤਾਰ ਸਿੰਘ ਅਤੇ ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਇਹ ਬਰਸਾਤ ਬਹੁਤ ਹੀ ਲਾਹੇਵੰਦ ਹੋਵੇਗੀ ਕਿਉਂਕਿ ਅਸੀਂ ਜਿੱਥੇ ਮਹਿੰਗੇ ਭਾਅ ਦਾ ਡੀਜ਼ਲ ਫੂਕੇ ਝੋਨੇ ਦੀ ਫ਼ਸਲ ਪਾੜ ਰਹੇ ਸੀ ਤਾਂ ਇਸ ਮੀਂਹ ਦੇ ਨਾਲ ਹੁਣ ਸਾਡੀ ਫ਼ਸਲ ਜਿੱਥੇ ਬਹੁਤ ਹੀ ਵਧੀਆ ਹੋਈ ਹੀ ਉੱਥੇ ਹੀ ਸਬਜ਼ੀਆਂ ਲਈ ਵੀ ਇਹ ਬਰਸਾਤ ਬਹੁਤ ਫਾਇਦੇਮੰਦ ਹੋਵੇਗੀ ।