Punjab
ਤੇਜ਼ ਰਫਤਾਰ ਦੇ ਕਹਿਰ ਨੇ ਲਈ ਇੱਕ ਦੀ ਜਾਨ ਤੇ ਕੀਤੇ ਕਈ ਜ਼ਖਮੀ

ਇੱਕ ਵਾਰ ਫਿਰ ਦਿਖਿਆ ਤੇਜ ਰਫਤਾਰ ਦਾ ਕਹਿਰ….ਸੜਕ ਦੁਰਘਟਨਾ ਦੇ ਆਏ ਦਿਨ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਹਨਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਵਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਹਨ। ਸੜਕ ਹਾਦਸਿਆਂ ਨੂੰ ਰੋਕਣ ਲਈ ਦਸੰਬਰ ‘ਚ ਟਰੈਫਿਕ ਹਫ਼ਤਾ ਵੀ ਮਨਾਇਆ ਗਿਆ ਸੀ। ਤਾਂ ਜੋ ਇਹਨਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ…ਪਰ ਅਜੇ ਵੀ ਇਹ ਹਾਦਸੇ ਰੁੱਕ ਨਹੀਂ ਰਹੇ। ਤਾਜਾ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਚਮਕੌਰ ਮੋਰਿੰਡਾ ਦੇ ਰੁੜਕੀ ਹੀਰਾ ਮਾਰਗ ‘ਤੇ…ਜਿਥੇ 3 ਬਾਈਕ ਸਵਾਰਾ ਨੂੰ ਪਿੱਛੋਂ ਆ ਰਹੀ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਬਾਈਕ ਸਵਾਰ ਗੰਭੀਰ ਜਖਮੀ ਹੋ ਗਏ..ਜ਼ਖਮੀਆਂ ਨੂੰ ਤੁਰੰਤ ਪੀਜੀਆਈ ਲਿਜਾਇਆ ਗਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਜ਼ਖਮੀਆਂ ‘ਚ ਇੱਕ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ…

ਜਾਣਕਾਰੀ ਮੁਤਾਬਿਕ ਇਸ ਤੇਜ਼ ਰਫਤਾਰ ਕਾਰ ਚਾਲਕ ਨੇ ਇਹਨਾਂ ਬਾਈਕ ਸਵਾਰਾ ਨੂੰ ਟੱਕਰ ਮਾਰਨ ਤੋਂ ਪਹਿਲਾ ਸਕੁਟੀ ਨੂੰ ਟੱਕਰ ਮਾਰ ਕੇ ਆਇਆ ਸੀ। ਜਿਸ ਨਾਲ ਸਕੂਟੀ ਚਾਲਕ ਬਜ਼ੁਰਗ ਤੇ ਉਸਦੀ ਪਤਨੀ ਜਖਮੀ ਹੋ ਗਏ ਜੋ ਕਿ ਪਿੰਡ ਕੋਟਲੀ ਦੇ ਰਹਿਣ ਵਾਲੇ ਸੀ…ਇਹਨਾਂ ਨੂੰ ਜ਼ਖਮੀ ਕਰਕੇ ਵੀ ਕਾਰ ਸਵਾਰ ਨੇ ਸਪੀਡ ਤੇ ਬਰੀਕ ਨਹੀਂ ਲਗਾਈ ਅੱਗੇ ਜਾ ਕੇ 3 ਬਾਈਕ ਤੇ ਸਵਾਰ 6 ਲੋਕਾਂ ਨੂੰ ਦਰੜ ਦਿੱਤਾ।…ਤੇ ਮੌਕੇ ਤੋਂ ਫਰਾਰ ਹੋ ਗਿਆ…
ਫਿਲਹਾਲ ਜਖਮੀਆਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ। ..ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਸੋ ਇੱਕ ਤੇਜ ਰਫਤਾਰ ਦੇ ਕੇਹਰ ਨੇ ਇਕ ਘਰ ਦਾ ਚਿਰਾਗ ਬੁਝਾ ਦਿੱਤਾ ਤੇ ਕਿੰਨੇ ਹੀ ਘਰਾਂ ਦੇ ਮੈਂਬਰਾਂ ਨੂੰ ਜਾਹਕਮੀ ਕਰ ਦਿੱਤਾ, ਹੁਣ ਦੇਖਣਾ ਇਹ ਹੋਵੇਗਾ ਕਿ ਘਰ ਦਾ ਚਿਰਾਗ ਬੁਝਾਉਣ ਵਾਲੇ ਕਾਰ ਸਵਾਰ ਨੂੰ ਪੁਲਿਸ ਕਦੋ ਕਾਬੂ ਕਰਦੀ ਹੈ ਤੇ ਕਿ ਸਜ਼ਾ ਦਿੰਦੀ ਹੈ।