Punjab
ROAD ACCIDENT:ਰਾਜਪੁਰਾ-ਸਰਹਿੰਦ ਮੁੱਖ ਮਾਰਗ ’ਤੇ ਵਾਪਰਿਆ ਵੱਡਾ ਹਾਦਸਾ, ਦੋ ਪੁਲਿਸ ਮੁਲਾਜ਼ਮਾਂ ਦੀ ਹੋਈ ਮੌਤ

ਰਾਜਪੁਰਾ-ਸਰਹਿੰਦ ਮੁੱਖ ਮਾਰਗ ’ਤੇ ਅੱਜ ਤੜਕੇ 4 ਵਜੇ ਵਾਪਰਿਆ ਵੱਡਾ ਹਾਦਸਾ, ਇਸ ਦਰਦਨਾਕ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੱਸਿਆ ਜਾ ਰਿਹਾ ਹੈ ਕਿ ਇੱਕ ਟਰਾਲਾ ਡਰਾਈਵਰ ਨੇ ਦੋ ਪੁਲਿਸ ਅਧਿਕਾਰੀਆਂ ਨੂੰ ਕੁਚਲ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਹਾਦਸਾ ਦੇਖਣ ਗਏ ਸਨ ਜਿੱਥੇ PRTC ਫ਼ੌਜੀ ਕਾਫ਼ਲੇ ਨਾਲ ਟੱਕਰ ਹੋ ਗਈ |
ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ
ਜਿਨ੍ਹਾਂ ਦੀ ਪਹਿਚਾਣ ਏ.ਐਸ.ਆਈ ਨਾਜਰ ਸਿੰਘ ਅਤੇ ਐਚ.ਸੀ ਕੁਲਦੀਪ ਸਿੰਘ ਥਾਣਾ ਨਬੀਪੁਰ, ਥਾਣਾ ਸਰਹਿੰਦ ਜਿਲਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਇਹ ਹਾਦਸਾ ਨੈਸ਼ਨਲ ਹਾਈਵੇਅ ਕੰਟੀਨੈਂਟਲ ਕਾਲਜ ਪਿੰਡ ਨਬੀਪੁਰ ਨੇੜੇ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਸ਼ਟਰੀ ਰਾਜਮਾਰਗ ‘ਤੇ ਪੀਆਰਟੀਸੀ ਦੀ ਬੱਸ ਫੌਜ ਦੇ ਕਾਫਲੇ ਨਾਲ ਟਕਰਾ ਗਈ। ਫਿਲਹਾਲ ਪੁਲਿਸ ਨੇ ਟਰਾਲੀ ਚਲਾ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।