Punjab
ATM ‘ਚੋਂ ਪੈਸੇ ਕਢਵਾ ਕੇ ਘਰ ਨੂੰ ਆ ਰਹੇ ਵਿਅਕਤੀ ਕੋਲੋਂ ਲੁਟੇਰਿਆਂ ਖੋਹੇ 40 ਹਜ਼ਾਰ ਰੁਪਏ

29 ਨਵੰਬਰ 2023: ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ਤੇ ਸਥਿਤ ਪਿੰਡ ਸਾਧੂ ਚੱਕ ਨੇੜੇ ਚਾਰ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ ਤੇ 40 ਹਜਾਰ ਰੁਪਏ ਦੀ ਲੁੱਟ ਖੋਹ ਕਰਨ ਦਾ ਮਾਮਲਾ ਸਾਮਣੇ ਆਇਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਡਾਲਾ ਨੇ ਦੱਸਿਆ ਕੀ ਉਹ ਗੁਰਦਾਸਪੁਰ ਏਟੀਐਮ ਤੋਂ 40 ਹਜਾਰ ਰੁਪਏ ਦੀ ਰਾਸ਼ੀ ਕਢਾਕੇ ਆਪਣੇ ਘਰ ਪਿੰਡ ਡਾਲਾ ਵਿਖੇ ਆਪਣੇ ਮੋਟਰਸਾਈਕਲ ਤੇ ਵਾਪਸ ਆ ਰਿਹਾ ਸੀ ਜਦ ਸਾਧੂ ਚੱਕ ਪੋਲੀ ਨੇੜੇ ਪਹੁੰਚਿਆ ਤਾਂ ਪੁਲਸਰ ਮੋਟਰਸਾਈਕਲ ਤੇ ਸਵਾਰ ਚਾਰ ਅਣਪਛਾਤੇ ਲੁਟੇਰਿਆਂ ਜੋ ਦੋ ਮੋਟਰਸਾਈਕਲਾਂ ਤੇ ਸਵਾਰ ਸਨ ਉਹਨਾਂ ਵੱਲੋਂ ਪਿਸਤੌਲ ਵੇਖਕੇ ਉਸ ਕੋਲੋਂ 40 ਦੀ ਨਗਦੀ ਖੋਹਕੇ ਮੁੜ ਗੁਰਦਾਸਪੁਰ ਵਾਲੀ ਸਾਈਡ ਨੂੰ ਹੀ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਰੋਡ ਤੇ ਲੱਗੇ ਸੀਸੀ ਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ |