Connect with us

Punjab

ਮੋਹਾਲੀ ‘ਚ ਲੁਟੇਰਿਆਂ ਬੰਦੂਕ ਦੀ ਨੋਕ ਤੇ ਖੋਈ ਕਰੇਟਾਂ ਗੱਡੀ

Published

on

10 ਨਵੰਬਰ 2023 ( ਧਰਮਸਿੰਘ ): ਮੋਹਾਲੀ ਵਿੱਚ ਬੀਤੀ ਦੇਰ ਰਾਤ ਥਾਣਾ ਫੇਸ 11 ਦੇ ਅਧੀਨ ਆਉਂਦੇ ਖੇਤਰਫਲ ਵਿੱਚ ਮੰਗਤ ਸਿੰਘ ਤੋ ਗਨ ਪੁਆਇੰਟ ਤੇ ਲੁਟੇਰਿਆਂ ਵਲੋਂ ਕਰੇਟਾ ਕਾਰ ਨੂੰ ਖੋਹ ਕੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤ ਮਿਲਣ ਤੇ ਇੰਸਪੈਕਟਰ ਨਵੀਨ ਪਾਲ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਦੇ ਹੋਏ ਸੱਤ ਘੰਟਿਆਂ ਅੰਦਰ ਅੰਦਰ ਆਰੋਪੀਆ ਨੂੰ ਖੋਹ ਦੀ ਕਾਰ ਸਮੇਤ ਨਜਾਇਜ਼ ਅਸਲਾ ਕਾਬੂ ਕਰ ਲਿਆ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰ ਸਿਮਰਨ ਸਿੰਘ ਬਲ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਕਾਲੇ ਰੰਗ ਦੀ ਕਰੇਟਾ ਕਾਰ ਮੰਗਤ ਸਿੰਘ ਜੋ ਕਿ ਆਪਣੇ ਘਰ ਵੱਲ ਜਾ ਰਿਹਾ ਸੀ ਨੂੰ ਘੇਰ ਕੇ ਬੰਦੂਕ ਦੀ ਨੋਕ ਤੇ ਖੋ ਲਈ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੋ ਆਰੋਪੀ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਛੇ ਦਿਨ ਦੇ ਪੁਲਿਸ ਰਿਮਾਂਡ ਦੇ ਭੇਜਣ ਦੇ ਹੁਕਮ ਸੁਣਾਏ ਗਏ ਹਨ। ਆਰੋਪੀਆਂ ਦੇ ਗੈਂਗਸਟਰਾਂ ਨਾਲ ਸੰਬੰਧਾਂ ਦਾ ਵੀ ਖੁਲਾਸਾ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ।