India
ਮੁਹਾਲੀ ਦੇ ਫੇਸ 3A ਦੇ P.N.B ਬੈਂਕ ‘ਚ ਹੋਈ ਲੁੱਟ
ਮੋਹਾਲੀ, ਆਸ਼ੂ ਅਨੇਜਾ, 17 ਜੂਨ : ਮੋਹਾਲੀ ਵਿਖੇ 3 ਏ ਦੀ ਮਾਰਿਕਟ ਵਿੱਚ ਮੌਜੂਦ ਪੰਜਾਬ ਨੈਸ਼ਨਲ ਬੈੰਕ ਦੀ ਬ੍ਰਾਂਚ ‘ਚ ਦਿਨ ਦਿਹਾੜੇ 4 ਲੱਖ 80 ਹਜ਼ਾਰ ਦੇ ਕਰੀਬ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਲਈ ਦਸ ਦੇਈਏ ਕਿ ਜਿਸ ਬ੍ਰਾਂਚ ਵਿੱਚ ਡੇਕਤੀ ਹੋਈ ਹੈ ਉਹ ਸਾਰੀ ਮਹਿਲਾ ਬ੍ਰਾਂਚ ਹੈ ਦੁਪਹਿਰ ਕਰੀਬ 2 ਵਜੇ ਦੇ ਕਰੀਬ 2 ਮੁਲਜ਼ਮ ਕਾਰ ਚ ਆਉਂਦੇ ਹਨ ਅਤੇ ਬੈੰਕ ‘ਚ ਦਾਖਿਲ ਹੋਕੇ ਏਅਰਗਨ ਦੇ ਦਮ ‘ਤੇ ਬੈੰਕ ਮੁਲਜ਼ਮਾਂ ਨੂੰ ਧਮਕਾ ਕੇ 4 ਲੱਖ 80 ਹਜ਼ਾਰ ਰੁਪਏ ਲੈਕੇ ਫਰਾਰ ਹੋ ਗਏ ਹਨ।
ਦਸ ਦੇਈਏ ਕਿ ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਜਿੱਥੇ ਦੇਖਿਆ ਜਾ ਰਿਹਾ ਹੈ ਕਿ 2 30 ਤੋਂ 35 ਸਾਲਾਂ ਦੇ ਨੋਜਵਾਨ ਆਪਣੇ ਨਾਲ ਸੂਟਕੇਸ ਲੈਕੇ ਆਉਂਦੇ ਹਨ ਜਿਨ੍ਹਾਂ ਦੇ ਮੂੰਹ ਤੇ ਮਾਸਕ ਅਤੇ ਹੱਥਾਂ ਤੇ ਦਸਤਾਨੇ ਪਾਏ ਹੋਏ ਹਨ। ਬੈੰਕ ‘ਚ ਵੱਢਦੇ ਸਾਰ ਹੀ ਵਾਰਦਾਤ ਨੂੰ ਅੰਜਾਮ ਦੇਣ ਸ਼ੁਰੂ ਕਰ ਦਿੱਤਾ ਤਕਰੀਬਨ 2 ਤੋਂ 3 ਮਿੰਟ ਵਿੱਚ ਦੋਨੋ 4 ਲੱਖ 80 ਹਜ਼ਾਰ ਰੁਪਏ ਲੈਕੇ ਫਰਾਰ ਹੋ ਗਏ ਹਾਲਾਂਕਿ ਮੌਕੇ ਉੱਤੇ ਪੁਲਿਸ ਵੱਲੋਂ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਸੀਸੀਟੀਵੀ ਦੇ ਅਧਾਰ ਉੱਪਰ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ।
ਇੱਥੇ ਦਸਣਾ ਬਣਦਾ ਹੈ ਕਿ ਇਸ ਵਕਤ ਜਿੱਥੇ ਵਾਰਦਾਤ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਉਸਦੇ ਬਾਵਜੂਦ ਇਸ ਬੈੰਕ ਵਿੱਚ ਕੋਈ ਸੁਰੱਖਿਆ ਕਰਮੀ ਤੈਨਾਤ ਨਹੀਂ ਸੀ ਜਦੋਂਕਿ ਇਸ ਬੈੰਕ ਚ ਸਾਰੀਆਂ ਔਰਤਾਂ ਹੀ ਕੰਮ ਕਰਦੀਆਂ ਹਨ।