Connect with us

Punjab

ਸਿੰਗਲਾ ਦੇ ਨਿਰਦੇਸ਼ਾਂ ‘ਤੇ ਮਿਡ ਡੇ ਮੀਲ ਅਧੀਨ ਮਿਹਨਤਾਨੇ ਵਾਸਤੇ 2.5 ਕਰੋੜ ਰੁਪਏ ਜਾਰੀ

Published

on

ਚੰਡੀਗੜ੍ਹ, 4 ਅਗਸਤ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ‘ਤੇ ਮਿਡ ਡੇ ਮੀਲ ਦੇ ਮਿਹਨਤਾਨੇ ਵਾਸਤੇ 2.5 ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਮਿਡ ਡੇ ਮੀਲ ਅਧੀਨ ਕੁੱਕ/ ਹੈਲਪਰਜ਼ ਨੂੰ ਸਮੇਂ ਸਿਰ ਉਜਰਤ ਦਿੱਤੀ ਜਾ ਸਕੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਨਿਰਦੇਸ਼ ‘ਤੇ ਪੰਜਾਬ ਮਿੱਡ ਡੇ ਮੀਲ ਸੋਸਾਇਟੀ ਵੱਲੋਂ 2,49,78,780 ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਸੂਬੇ ਦੇ ਸਮੂਹ ਜ਼ਿਲ੍ਹੇ ਸਿੱਖਿਆ ਅਫਸਰਾਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਇਸ ਮਿਹਨਤਾਨੇ ਦਾ ਤਰੁੰਤ ਵਿਤਰਣ ਕਰਨ ਅਤੇ ਇਸ ਨੂੰ ਕੰਪੋਨੈਂਟ ਅਨੁਸਾਰ ਲੇਜ਼ਰ ਬੁੱਕ ਵਿੱਚ ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਦੇ ਅਨੁਸਾਰ ਹੋਰਨਾਂ ਜ਼ਿਲ੍ਹਿਆਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਲਈ 22,03,200 ਰੁਪਏ, ਜਲੰਧਰ ਲਈ 17,89,200 ਰੁਪਏ, ਪਟਿਆਲਾ ਜ਼ਿਲ੍ਹੇ ਲਈ 17,35,080 ਰੁਪਏ ਅੰਮ੍ਰਿਤਸਰ ਲਈ 16,69,800 ਰੁਪਏ ਅਤੇ ਸੰਗਰੂਰ ਲਈ 14,37,480 ਰੁਪਏ ਜਾਰੀ ਕੀਤੇ ਗਏ ਹਨ।