Connect with us

Corona Virus

18 ਰੁਪਏ ਦੇ ਪੈਟਰੋਲ ’ਤੇ 49 ਰੁਪਏ ਟੈਕਸ

Published

on

ਚੰਡੀਗੜ੍ਹ, 15 ਜੂਨ : ਦੇਸ਼ ’ਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 9 ਦਿਨਾਂ ਤੋਂ ਵਾਧਾ ਜਾਰੀ ਹੈ। ਅੱਜ ਫਿਰ ਪੈਟਰੋਲ 48 ਪੈਸ ਅਤੇ ਡੀਜ਼ਲ 59 ਪੈਸੇ ਮਹਿੰਗਾ ਹੋ ਗਿਆ। ਉਥੇ ਦੂਜੇ ਪਾਸੇ ਅੱਠ ਦਿਨਾਂ ਵਿਚ ਕੱਚਾ ਤੇਲ ਅੱਠ ਫੀਸਦੀ ਸਸਤਾ ਹੋਕੇ 38.73 ਡਾਲਰ ਪ੍ਰਤੀ ਬੈਰਲ ਉਤੇ ਪਹੁੰਚ ਗਿਆ ਹੈ।
ਪਿਛਲੇ 9 ਦਿਨਾਂ ਵਿਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਵਿਚ ਪੈਟਰੋਲ 5 ਰੁਪਏ ਅਤੇ ਡੀਜ਼ਲ 5.26 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ। ‘ਲਾਈਵ ਹਿੰਦੁਸਤਾਨ’ ਦੀ ਖਬਰ ਮੁਤਾਬਕ ਊਰਜਾ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਕੁਝ ਦਿਨ ਪਹਿਲਾਂ ਕੱਚੇ ਤੇਲ ਉਤੇ ਕੇਂਦਰ ਵੱਲੋਂ ਵਧਾਇਆ ਗਿਆ ਆਬਕਾਰੀ ਡਿਊਟੀ ਅਤੇ ਸੂਬਿਆਂ ਵੱਲੋਂ ਵੈਟ ਵਿਚ ਕੀਤਾ ਗਿਆ ਵਾਧਾ ਹੈ। ਕੱਚਾ ਤੇਲ 70 ਫੀਸਦੀ ਤੱਕ ਸਸਤਾ ਹੋਣ ਉਤੇ ਆਬਕਾਰ ਡਿਊਟੀ 10 ਰੁਪਏ ਵਧਾਇਆ ਗਿਆ ਹੈ।
ਜੇਕਰ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਉਤੇ ਲਗਾਏ ਗਏ ਟੈਕਸਾਂ ਨੂੰ ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਵਿਚ ਪੈਟਰੋਲ ਉਤੇ 49.42 ਰੁਪਏ ਅਤੇ ਡੀਜ਼ਲ 48.09 ਰੁਪਏ ਦਾ ਟੈਕਸ ਹੈ। ਉਥੇ, ਦੇਸ਼ ਵਿਚ ਪੈਟਰੋਲ ਦਾ ਆਧਾਰ ਮੁੱਲ 17.96 ਰੁਪਏ ਅਤੇ ਡੀਜ਼ਲ ਦਾ 18.49 ਰੁਪਏ ਹੈ।
ਤੇਲ ਉਤੇ ਲੱਗਣ ਵਾਲੇ ਟੈਕਸ ਅਤੇ ਵੈਟ ਨੂੰ ਦੇਖਿਆ ਜਾਵੇ ਤਾਂ ਭਾਰਤ ਵਿਚ ਇਹ ਕਰੀਬ 69 ਫੀਸਦੀ ਲੱਗਦਾ ਹੈ। ਉਥੇ, ਅਮਰੀਕਾ ਵਿਚ 19 ਫੀਸਦੀ, ਜਾਪਾਨ ਵਿਚ 47 ਫੀਸਦੀ, ਬ੍ਰਿਟੇਨ ਵਿਚ 62 ਫੀਸਦੀ, ਫਰਾਂਸ ਵਿਚ 63 ਫੀਸਦੀ ਅਤੇ ਜਰਮਨੀ ਵਿਚ 65 ਫੀਸਦੀ ਟੈਕਸ ਅਤੇ ਵੈਟ ਲਗਦਾ ਹੈ।