Uncategorized
ਰੂਬੀਨਾ ਦਿਲੈਕ ਆਈ ਕੋਰੋਨਾ ਦੀ ਲਪੇਟ ‘ਚ, ਖ਼ੁਦ ਨੂੰ ਕੀਤਾ ਆਈਸੋਲੇਟ

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬਹੁਤ ਜ਼ਿਆਦਾ ਫੈਲ ਗਿਆ ਹੈ। ਮਹਾਰਾਸ਼ਟਰ ‘ਚ ਕੋਰੋਨਾ ਦੇ ਕੇਸ ਦਿਨੋਂ ਦਿਨ ਵੱਧਦੇ ਹੀ ਜਾ ਰਹੇ ਹਨ। ਫਿਲਮੀ ਸਿਤਾਰੀਆਂ ਤੋਂ ਲੈ ਕੇ ਟੀਵੀ ਅਦਾਕਾਰ ਤਕ ਸਭ ਹੀ ਕੋਰੋਨਾ ਦੀ ਲਪੇਟ ‘ਚ ਆ ਰਹੇ ਹਨ। ਇਸ ਦੌਰਾਨ ਟੀਵੀ ਦੀ ਮਸ਼ਹੂਰ ਅਦਾਕਾਰਾਂ ਤੇ ਬਿੱਗ ਬੌਸ 14 ‘ਚ ਰਹਿ ਚੁੱਕੀ ਵਿਜੇਤਾ ਰੁਬੀਨਾ ਦਿਲੈਕ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਲਈ ਉਨ੍ਹਾਂ ਨੇ ਖੁਦ ਨੂੰ ਹੌਮ ਕੁਆਰੰਟਿਨ ਕਰ ਲਿਆ ਹੈ। ਰੂਬੀਨਾ ਦੇ ਪਤੀ ਅਭਿਨਵ ਸ਼ੁਕਲਾ ਨੇ ਇਹ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਰੂਬੀਨਾ ਫਿਲਹਾਲ ਆਪਣੇ ਸ਼ਿਮਲਾ ਵਾਲੇ ਘਰ ‘ਚ ਕੁਆਰੰਟਿਨ ਹੈ। ਜਦ ਅਭਿਨਵ ਸ਼ੁਕਲਾ ਨੂੰ ਪਤਾ ਲੱਗਿਆ ਕਿ ਰੂਬੀਨਾ ਦਿਲੈਕ ਕੋਰੋਨਾ ਦੀ ਲਪੇਟ ‘ਚ ਆ ਗਈ ਹੈ।
ਅਭਿਨਵ ਸ਼ੁਕਲਾ ਨੇ ਇਕ ਇੰਟਰਵਿਊ ਦੌਰਾਨ ਰੂਬੀਨਾ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਖਬਰ ਦਰਸ਼ਕਾਂ ਨੂੰ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ‘ਚ ਘਬਰਾਉਣਾ ਨਹੀਂ ਚਾਹੀਦਾ ਹੈ। ਰੂਬੀਨਾ ਹੁਣ ਸ਼ਿਮਲਾ ‘ਚ ਹੈ ਤੇ ਠੀਕ ਹੈ। ਮੈਂ ਉੱਥੇ ਜਾ ਕੇ ਰੂਬੀਨਾ ਨੂੰ ਨਹੀਂ ਮਿਲ ਸਕਦਾ ਇਸ ਲਈ ਮੇਰਾ ਉਥੇ ਜਾਣ ਦਾ ਮਤਲਬ ਨਹੀ ਬਣਦਾ। ਇਸ ਦੌਰਾਨ ਰੂਬੀਨਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਕਿ ਉਨ੍ਹਾਂ ਕਿਹਾ ਕਿ “ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ। ਇਸ ਲਈ ਮੈਂ ਖੁਦ ਨੂੰ 17 ਦਿਨਾਂ ਲਈ ਹੋਮ ਕੁਆਰੰਟਿਨ ਕਰ ਲਿਆ ਹੈ। ਪਿਛਲੇ 5/7 ਦਿਨਾਂ ‘ਚ ਜੋ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ, ਉਹ ਆਪਣਾ ਟੈਸਟ ਜ਼ਰੂਰ ਕਰਵਾਉਣ।“