Connect with us

Corona Virus

ਕੋਰੋਨਾ ਪਾਜ਼ੇਟਿਵ ਪਾਏ ਜਾਣ ਦੌਰਾਨ ਸਚਿਨ ਤੇਂਦੁਲਕਰ ਹਸਪਤਾਲ ‘ਚ ਭਰਤੀ

Published

on

sachin tendulkar hospitalized

ਭਾਰਤੀ ਕ੍ਰਿਕਟ ਟੀਮ ਦੇ ਰਹਿ ਚੁੱਕੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕੋਰੋਨਾ ਦੇ ਲੱਛਣ ਦਿਖਾਈ ਦੇਣ ਕਾਰਨ ਟੈਸਟ ਕਰਵਾਇਆ ਸੀ। ਜਿਸ ਵੱਜੋਂ ਉਨ੍ਹਾਂ ਨੇ ਜਦ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਚਿਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਚਿਨ ਤੇਂਦੁਲਕਰ ਨੂੰ ਜਦ ਹਾਲ ਹਿ ‘ਚ ਇਹ ਜਾਣਕਾਰੀ ਮਿਲੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ ਤਾਂ ਉਨ੍ਹਾਂ ਨੇ ਖ਼ੁਦ ਨੂੰ ਆਪਣੇ ਘਰ ‘ਚ ਕੁਆਰੰਟਿਨ ਕਰ ਲਿਆ ਸੀ।

ਸਚਿਨ ਤੇਂਦੁਲਕਰ ਨੇ ਆਪਣੇ ਟਵੀਟਰ ਅਕਾਉਂਟ ਤੇ ਟਵੀਟ ਕਰਦੇ ਹੋਏ ਕਿਹਾ ਕਿ, ਮੈਨੂੰ ਡਾਕਟਰਾਂ ਦੀ ਸਲਾਹ ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੈਂ ਜਲਦ ਹੀ ਹਸਹਤਾਲ ਤੋਂ ਠੀਕ ਹੋ ਕੇ ਘਰ ਵਾਪਸ ਆ ਜਾਵਾਂਗਾ। ਮੇਰੇ ਸਾਰੇ ਫੈਨਸ ਮੇਰੇ ਲਈ ਅਰਦਾਸ ਕਰ ਰਹੇ ਹਨ ਤੇ ਮੈਨੂੰ ਇਨ੍ਹਾਂ ਪਿਆਰ ਦੇ ਰਹੇ ਹਨ ਮੈਂ ਉਨ੍ਹਾਂ ਸਭ ਦਾ ਦਿਲ ਤੋਂ ਧੰਨਵਾਦ ਕਰਦਾ ਹੈ। ਇਸੀ ਦੌਰਾਨ ਸਚੀਨ ਨੇ ਸਾਰੇ ਭਾਰਤੀਆਂ ਤੇ ਸਾਥੀ ਖਿਡਾਰੀਆਂ ਨੂੰ 2011 ਦੇ ਵਿਸ਼ਵ ਕੱਪ ਦੀ 10 ਵੀਂ ਵਰ੍ਹੇਗੰਢ ਦੀ ਵਧਾਈ ਵੀ ਦਿੱਤੀ ਹੈ।