Connect with us

Corona Virus

ਦੇਸ਼ ‘ਚ ਕੋਰੋਨਾ ਦੇ ਵੱਧਦੇ ਕੇਸਾ ਨੂੰ ਦੇਖਦੇ ਹੋਏ ਲੌਕਡਾਊਨ ਦਾ ਫਿਰ ਤੋਂ ਮਾਹੌਲ

Published

on

corona maharashtra

ਦੇਸ਼ ‘ਚ ਕੋਰੋਨਾ ਦੇ ਕੇਸ ਘੱਟਣ ਦੀ ਬਜਾਏ ਵੱਧਦੇ ਹੀ ਜਾ ਰਹੇ ਹਨ। ਭਾਰਤ ‘ਚ ਕੋਰੋਨਾ ਦੀ ਜੋ ਦੂਜੀ ਲਹਿਰ ਹੈ ਉਸ ਨੇ ਫਿਰ ਤੋਂ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੇਸਾਂ ਦੀ ਸੰਖਿਆ ਵੱਧਣ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ। ਐਤਵਾਰ ਨੂੰ 93,249 ਨਵੇਂ ਕੇਸ ਸਾਹਮਣੇ ਆਏ ਹਨ। ਇਹ ਬਹੁਤ ਵੱਡੀ ਡਰ ਵਾਲੀ ਗੱਲ ਹੈ। ਕਿਉਂ ਕਿ ਇਕ ਸਾਥ ਇੰਨੇ ਕੇਸ ਪਹਿਲੀ ਵਾਰ ਸਾਹਮਣੇ ਆਏ ਹਨ। ਅਜਿਹਾ ਹੀ ਚੱਲਦਾ ਰਿਹਾ ਤਾਂ ਇਕ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜਾਵੇਗੀ। ਪਿਛਲੇ ਸਾਲ 19 ਸਤੰਬਰ ‘ਚ ਇੰਨੇ ਕੇਸ ਆਏ ਸਨ। ਹੁਣ ਜੋ ਨਵੇਂ ਕੇਸ ਆਏ ਹਨ ਇਸ ਨਾਲ ਹੁਣ ਤਕ ਕੇਸਾ ਦੀ ਗਿਣਤੀ ਕੁਲ ਮਿਲਾ ਕੇ 1,24,85,509 ਪਹੁੰਚ ਚੁਕੀ ਹੈ।

ਕੁਲ ਮਿਲਾ ਕੇ ਦੇਸ਼ ‘ਚ ਕੋਰੋਨਾ ਨਾਲ ਹੋਣ ਵਾਲੀਆ ਮੌਤਾਂ ਦਾ ਦਰ 1,64,623 ਹੋ ਗਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਕ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਦੇਸ਼ ‘ਚ ਸਥਿਤੀ ਦਾ ਜਾਇਜ਼ਾ ਲੈਦੇਂ ਹੋਏ ਕੋਰੋਨਾ ਵੈਕਸੀਨ ਦੇ ਟੀਕਾਕਰਨ ਦਾ ਵੀ ਜਾਇਜ਼ਾ ਲਿਆ। ਇਸ ਮੀਟਿੰਗ ‘ਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਸਿਹਤ ਸਕੱਤਰ ਤੇ ਨੀਤੀ ਆਯੋਗ ਦੇ ਮੈਂਬਰ ਸ਼ਾਮਲ ਸਨ।ਮਹਾਰਾਸ਼ਟਰ ‘ਚ ਕੋਰੋਨਾ ਦਾ ਕਹਿਰ ਕਾਫੀ ਜ਼ਿਆਦਾ ਹੋਣ ਕਾਰਨ ਦੇਸ਼ ‘ਚ ਲੌਕਡਾਊਨ ਵਰਗੀ ਸਥਿਤੀ ਬਣ ਗਈ ਹੈ। ਲੌਕਡਾਊਨ ‘ਚ ਇਸ ਵਾਰ ਸਭ ਕੁਝ ਨਹੀਂ ਬੰਦ ਹੋਵੇਗਾ।  ਜਿਨ੍ਹਾਂ ਜਗ੍ਹਾਂ ਤੇ ਜ਼ਿਆਦਾ ਭੀੜ ਹੁੰਦੀ  ਹੈ ਉਨ੍ਹਾਂ ਜਗ੍ਹਾਂ ਨੂੰ ਬੰਦ ਕੀਤਾ ਜਾਵੇਗਾ।

ਮਹਾਰਾਸ਼ਟਰ ਸਰਕਾਰ ਨੇ ਸੂਬੇ  ‘ਚ ਸ਼ੁਕਰਵਾਰ ਰਾਤ 8 ਵਜੇ ਤੋਂ ਲੈ ਕੇ 7 ਵਜੇ ਤਕ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਹੈ।  ਹਫ਼ਤੇ ਦੇ ਅਖ਼ੀਰ ਵਿੱਚ ਤਾਲਾਬੰਦੀ ਕਰਨ ਤੋਂ ਇਲਾਵਾ ਸੋਮਵਾਰ ਰਾਤ 8 ਵਜੇ ਤੋਂ ਸਖ਼ਤ ਪਾਬੰਦੀਆਂ ਵੀ ਲਾਗੂ ਹੋ ਜਾਣਗੀਆਂ। ਮਹਾਰਾਸ਼ਟਰ ‘ਚ ਸ਼ੋਪਿੰਗ ਮਾਲ, ਬਾਰ, ਰੈਸਟੇਰੈਂਟ, ਛੋਟੀਆਂ ਦੁਕਾਨਾਂ ਉਹ ਵੀ ਸਿਰਫ਼ ਸਾਮਾਨ ਪੈਕਿੰਗ ਕਰਵਾ ਲਿਜਾਣ ਤੇ ਪਾਰਸਲ ਲਈ ਖੁਲ੍ਹੀਆਂ ਰਹਿਣਗੀਆਂ। ਸਰਕਾਰੀ ਦਫ਼ਤਰ 50 ਫੀਸਦ ਦੇ ਮੁਲਾਜ਼ਮ ਨਾਲ ਕੰਮ ਕਰਨਗੇ। ਸਨਅਤਾਂ ਤੇ ਉਤਪਾਦਨ ਖੇਤਰ, ਸਬਜ਼ੀ ਮੰਡੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਖੁੱਲ੍ਹਣਗੀਆਂ ਤੇ ਨਿਰਮਾਣ ਕਾਰਜ ਵਾਲੀਆਂ ਥਾਵਾਂ ’ਤੇ ਕੰਮ ਤਾਂ ਹੀ ਹੋਵੇਗਾ ਜੇਕਰ ਉੱਥੇ ਕਾਮਿਆਂ ਦੇ ਰਹਿਣ ਦੀ ਸੁਵਿਧਾ ਹੋਵੇਗੀ। ਥੀਏਟਰ, ਡਰਾਮਾ ਥੀਏਟਰ ਬੰਦ ਰਹਿਣਗੇ, ਜਦੋਂਕਿ ਫਿਲਮਾਂ ਤੇ ਟੀਵੀ ਸ਼ੋਅ ਦੀਆਂ ਸ਼ੂਟਿੰਗਾਂ ਜਾਰੀ ਰਹਿਣਗੀਆਂ ਜੇਕਰ ਉੱਥੇ ਭੀੜ ਨਾ ਹੋਵੇ।