Connect with us

Punjab

ਹਸਪਤਾਲ ਖੁਦ ਹੋਇਆ ਬਿਮਾਰ

Published

on

ਸੰਗਰੁਰ, 18 ਜੁਲਾਈ (ਰਾਕੇਸ਼ ਕੁਮਾਰ): ਕੋਰੋਨਾ ‘ਚ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜਬਾ ਵਿਚ ਪੈਂਦੇ ਪਿੰਡ ਕੌਹਰੀਆਂ ਵਿਚ ਬਣਿਆ ਸਿਵਲ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਸਫੈਦ ਹਾਥੀ ਬਣਨ ਵੱਲ ਵਧ ਰਿਹਾ ਹੈ ਕਿਉਂਕਿ ਸਿਹਤ ਵਿਭਾਗ ਪੰਜਾਬ ਨੇ ਇੱਥੇ ਰਾਤ ਦੀਆਂ ਐਮਰਜੰਸੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸ਼ੁਰੂ ਵਿਚ ਇਸ ਹਸਪਤਾਲ ਵਿਚ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ ਅਤੇ ਡਾਕਟਰਾਂ ਦੇ ਰਹਿਣ ਸਹਿਣ ਲਈ ਵਧੀਆ ਕੁਆਟਰ ਵੀ ਬਣਾਏ ਹੋਏ ਹਨ। ਜੋ ਹੁਣ ਖੰਡਰ ਬਣ ਚੁੱਕੇ ਹਨ। ਇਸ ਹਸਪਤਾਲ ਨਾਲ 85 ਪਿੰਡ ਪੱਕੇ ਤੌਰ ਤੇ ਜੁੜੇ ਹੋਏ ਹਨ ਕਿਉਂਕਿ ਇਸਤੋਂ ਇਲਾਵਾ ਇਲਾਕੇ ਦੇ ਸਾਰੇ ਹਸਪਤਾਲ ਜਿਵੇਂ ਦਿੜਬਾ, ਲਹਿਰਾਗਾਗਾ, ਸੰਗਰੂਰ ਅਤੇ ਸੁਨਾਮ 25 ਤੋਂ 30 ਕਿਲੋਮੀਟਰ ਦੀ ਦੂਰੀ ਤੇ ਹਨ। ਇੱਥੇ ਪਹਿਲਾ ਘੱਟੋ ਘੱਟ 12 ਦੇ ਕਰੀਬ ਡਾਕਟਰ ਸਨ ਅਤੇ ਹੁਣ ਸਿਰਫ 2 ਡਾਕਟਰ ਰਹਿ ਗਏ ਹਨ। ਮੌਜੂਦਾ ਡਾਕਟਰ ਵੀ ਸਿਰਫ ਦੁਪਹਿਰ 2 ਵਜੇ ਤੱਕ ਹੀ ਆਪਣੀ ਡਿਊਟੀ ਦਿੰਦੇ ਹਨ। ਜਿਸ ਕਾਰਨ ਲੋਕ ਅਤੇ ਮਰੀਜ ਭਾਰੀ ਪ੍ਰੇਸ਼ਾਨ ਹਨ।

ਰਾਤ ਦੀਆਂ ਸੇਵਾਵਾਂ ਦੇਣ ਲਈ ਹਸਪਤਾਲ ਵਿਚ ਕੋਈ ਵੀ ਡਾਕਟਰ ਨਹੀਂ। ਦਿਨ ਵਿਚ ਵੀ ਜੇਕਰ ਐਮਰਜੰਸੀ ਮਰੀਜ ਆ ਜਾਵੇ ਤਾਂ ਫੋਨ ਕਰਕੇ ਬਾਹਰੋਂ ਡਾਕਟਰ ਬੁਲਾਉਣਾ ਪੈਂਦਾ ਹੈ। ਐਸ ਐਮ ਓ ਨੇ ਦੱਸਿਆ ਕਿ ਪੰਜ ਡਾਕਟਰਾਂ ਦੀਆਂ ਪੋਸਟਾਂ ਹਨ ਜਿਸ ਵਿਚੋਂ 4 ਖਾਲੀ ਹਨ, ਇਕ ਡਾਕਟਰ ਹਾਜਰ ਹੈ ਜਿਸ ਨਾਲ ਲੋਕਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਰਾਤ ਨੂੰ ਸੇਵਾਵਾਂ ਦੇਣ ਲਈ ਸਾਡੇ ਮੈਡੀਕਲ ਡਾਕਟਰ ਦੀ ਘਾਟ ਹੈ। ਕੋਵਿਡ ਐਮਰਜੰਸੀ ਹਾਲਤ ਵਿਚ ਡਾਕਟਰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ।