Sports
ਸਾਨੀਆ ਮਿਰਜ਼ਾ ਦਾ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ, ਜਾਣੋ ਕਦੋ ਤੇ ਕਿੱਥੇ ਖੇਡ ਰਹੀ ਆਖਰੀ ਮੈਚ

ਖੇਡ ਜਗਤ ਚ ਮਸ਼ਹੂਰ ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਫਰਵਰੀ ‘ਚ ਦੁਬਈ ‘ਚ ਹੋਣ ਵਾਲੇ WTA 1000 ਈਵੈਂਟ ‘ਚ ਆਖਰੀ ਵਾਰ ਕੋਰਟ ‘ਤੇ ਉਤਰੇਗੀ। ਸਾਨੀਆ ਮਿਰਜ਼ਾ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਹੈ। ਵੈਸੇ, ਸਾਨੀਆ ਦੇ ਟੈਨਿਸ ਤੋਂ ਸੰਨਿਆਸ ਲੈਣ ਦੀਆਂ ਕਿਆਸਅਰਾਈਆਂ ਲੰਬੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸਾਨੀਆ 2022 ਦਾ ਸੀਜ਼ਨ ਪੂਰਾ ਕਰਨ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲਵੇਗੀ, ਪਰ ਸੱਟ ਦੀ ਸਮੱਸਿਆ ਤੋਂ ਬਾਅਦ ਉਸ ਨੇ ਫੈਸਲਾ ਟਾਲ ਦਿੱਤਾ।
ਜਾਣਕਾਰੀ ਮੁਤਾਬਿਕ 36 ਸਾਲਾ ਸਾਨੀਆ ਇਸ ਮਹੀਨੇ ਆਸਟਰੇਲੀਅਨ ਓਪਨ ਵਿੱਚ ਕਜ਼ਾਕਿਸਤਾਨ ਦੀ ਅਨਾ ਡੈਨੀਲਿਨਾ ਨਾਲ ਮਹਿਲਾ ਡਬਲਜ਼ ਖੇਡੇਗੀ। ਇਹ ਉਸ ਦਾ ਆਖਰੀ ਗ੍ਰੈਂਡ ਸਲੈਮ ਹੋਵੇਗਾ। ਕੂਹਣੀ ਦੀ ਸੱਟ ਕਾਰਨ ਸਾਨੀਆ ਪਿਛਲੇ ਸਾਲ ਯੂਐਸ ਓਪਨ ਤੋਂ ਖੁੰਝ ਗਈ ਸੀ। ਉਸਦਾ ਆਖਰੀ ਟੂਰਨਾਮੈਂਟ, ਦੁਬਈ ਟੈਨਿਸ ਚੈਂਪੀਅਨਸ਼ਿਪ, 19 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਮਲਿਕ ਦੀ ਲੜਾਈ ਦੀ ਖਬਰ ਵੀ ਸਾਹਮਣੇ ਆਈ ਹੈ। ਹਾਲਾਂਕਿ ਉਨ੍ਹਾਂ ਨੇ ਇੰਟਰਵਿਊ ‘ਚ ਇਸ ਬਾਰੇ ਕੋਈ ਖਾਸ ਗੱਲ ਨਹੀਂ ਕੀਤੀ।ਸੰਨਿਆਸ ਦੇ ਆਪਣੇ ਫੈਸਲੇ ‘ਤੇ ਸਾਨੀਆ ਨੇ ਇਕ ਇੰਟਰਵਿਊ ‘ਚ ਕਿਹਾ, “ਸਮੇਂ ਦੇ ਨਾਲ ਤਰਜੀਹ ਬਦਲਦੀ ਰਹਿੰਦੀ ਹੈ ਅਤੇ ਹੁਣ ਮੇਰੀ ਤਰਜੀਹ ਆਪਣੇ ਸਰੀਰ ‘ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਹੈ।
ਇਹ ਵੀ ਕਿਹਾ ਜਾ ਰਿਹਾ ਕਿ ਸਾਨੀਆ ਦਾ ਰਿਟਾਇਰਮੈਂਟ ਤੋਂ ਬਾਅਦ ਕਿ ਪਲਾਨ ਹੈ, ਦੱਸ ਦਈਏ ਸਾਨੀਆ ਨੇ ਦੁਬਈ ‘ਚ ਆਪਣੀ ਅਕੈਡਮੀ ‘ਤੇ ਧਿਆਨ ਦੇਣ ਦੀ ਯੋਜਨਾ ਬਣਾਈ ਹੈ। ਸਾਨੀਆ ਪਿਛਲੇ ਤਕਰੀਬਨ 10 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੀ ਹੈ। ਇਸ ਤੋਂ ਇਲਾਵਾ ਉਨਾਂ ਨੇ ਹੈਦਰਾਬਾਦ ਵਿੱਚ ਇੱਕ ਅਕੈਡਮੀ ਵੀ ਸ਼ੁਰੂ ਕੀਤੀ।