Punjab
ਭਾਸ਼ਾ ਵਿਭਾਗ ਵਿਖੇ ਸੰਸਕ੍ਰਿਤ ਦਿਵਸ ਸਮਾਗਮ 12 ਅਗਸਤ ਨੂੰ
ਪਟਿਆਲਾ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਮੁੱਖ ਦਫਤਰ ਦੇ ਸੈਮੀਨਾਰ ਹਾਲ ਵਿਖੇ ਭਲਕੇ 12 ਅਗਸਤ ਨੂੰ ਵਿਭਾਗ ਦੇ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਸੰਸਕ੍ਰਿਤ ਦਿਵਸ ਸਮਾਰੋਹ ਕਰਵਾਇਆ ਜਾਵੇਗਾ।
ਸਵੇਰੇ 10.30 ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ ਦੌਰਾਨ ਡਾ. ਅਰਵਿੰਦ ਮੋਹਨ ਸਾਬਕਾ ਪ੍ਰਿੰਸੀਪਲ ਪਬਲਿਕ ਕਾਲਜ ਸਮਾਣਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰੋ. ਦੇਵ ਦੱਤ ਭੱਟੀ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਡਾ. ਮਹੇਸ਼ ਚੰਦਰ ਗੌਤਮ ਸ੍ਰੋਮਣੀ ਸੰਸਕ੍ਰਿਤ ਸਾਹਿਤਕਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ।
ਇਸ ਮੌਕੇ ਓਮਨਦੀਪ ਸ਼ਰਮਾ ਐਸੋਸੀਏਟ ਪ੍ਰੋਫੈਸਰ ਸੰਸਕ੍ਰਿਤ ਵਿਭਾਗ ਸਰਕਾਰੀ ਕਾਲਜ ਲੜਕੀਆਂ ਪਟਿਆਲਾ ‘ਭਾਰਤੀ ਭਾਸ਼ਾਵਾਂ ਦੀਆਂ ਵਰਤਮਾਨ ਸਮੱਸਿਆਵਾਂ ਅਤੇ ਉਨ੍ਹਾਂ ਦਾ ਸਮਾਧਾਨ: ਸੰਸਕ੍ਰਿਤ ਭਾਸ਼ਾ’ ਵਿਸ਼ੇ ‘ਤੇ ਵਿਚਾਰ ਪੇਸ਼ ਕਰਨਗੇ। ਇਸ ਸਮਾਰੋਹ ਵਿੱਚ ਨਾਮਵਰ ਕਵੀਆਂ/ਸੰਸਕ੍ਰਿਤ ਵਿਦਵਾਨਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ।