Corona Virus
ਸਕੂਲ ਵੈਨ ਡਰਾਈਵਰ ਯੂਨੀਅਨ ਵੱਲੋ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

ਤਰਨਤਾਰਨ, ਪਵਨ ਸ਼ਰਮਾ, 8 ਜੁਲਾਈ : ਤਰਨ ਤਾਰਨ ਵਿਖੇ ਸਕੂਲ ਵੈਨ ਡਰਾਈਵਰ ਯੂਨੀਅਨ ਵੱਲੋ ਆਮ ਅਦਾਮੀ ਪਾਰਟੀ ਦੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੈਨ ਚਾਲਕ ਪੰਜਾਬ ਸਰਕਾਰ ਕੋਲੋ ਦਿੱਲੀ ਸਰਕਾਰ ਦੀ ਤਰਜ ਦੇ ਵੈਨ ਚਾਲਕਾਂ ਦੇ ਬੈਕ ਖਾਤਿਆਂ ਵਿੱਚ ਲਾਕਡਾਊਨ ਦੇ ਸਮੇ ਦੋਰਾਣ ਪੰਜ ਹਜਾਰ ਰੁਪੈ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਉਣ ਦੀ ਮੰਗ ਕਰ ਰਹੇ ਸਨ। ਇਸ ਤੋ ਇਲਾਵਾ ਵੈਨ ਚਾਲਕ ਲਾਕਡਾਊਨ ਦੋਰਾਣ ਬੰਦ ਰਹੇ ਸਮੇ ਦੋਰਾਣ ਵਾਹਨਾਂ ਦੀ ਟੈਕਸ ਮੁਆਫੀ ਅਤੇ ਬੈਕ ਕਿਸਤਾਂ ਦੀ ਮੁਆਫੀ ਲਈ ਸਰਕਾਰ ਕੋਲ ਹਾੜੇ ਕੱਢ ਰਹੇ ਸਨ, ਇਸ ਮੋਕੇ ਵਾਹਨ ਚਾਲਕਾਂ ਵੱਲੋ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਜਿਲ੍ਹਾ ਮਾਲ ਅਫਸਰ ਅਰਵਿੰਦਰ ਸਿੰਘ ਨੂੰ ਸੋਪਿਆਂ ਗਿਆ।
ਇਸ ਮੌਕੇ ਆਮ ਅਦਾਮੀ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿੱਧੂ ਅਤੇ ਡਰਾਈਵਰ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਨੇ ਡਰਾਈਵਰਾਂ ਦੀ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਲਾਕਡਾਊਨ ਦੋਰਾਣ ਸਕੂਲ ਬੰਦ ਰਹਿਣ ਕਾਰਨ ਉਹਨਾਂ ਦੀਆਂ ਸਕੂਲ ਵੈਨਾਂ ਵੀ ਬੰਦ ਰਹੀਆਂ ਹਨ ਅਤੇ ਸਕੂਲਾਂ ਦੇ ਮਾਪੇ ਸਕੂਲਾਂ ਦੀਆਂ ਫੀਸਾਂ ਭਰਨ ਤੋ ਵੀ ਅਸਮਰਥ ਹਨ, ਸੋ ਸਰਕਾਰ ਨੂੰ ਵੈਨ ਚਾਲਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾ ਜੋ ਸਕੂਲ ਵੈਨਾਂ ਦੇ ਕਿਰਾਏ ਦਾ ਬੋਝ ਮਾਪਿਆ ਤੇ ਪੈਵੇ ਇਸਦੇ ਨਾਲ ਹੀ ਉਹਨਾਂ ਨੇ ਦਿੱਲੀ ਸਰਕਾਰ ਦਾ ਹਵਾਲਾ ਦੇਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਦੀ ਤਰਜ ਤੇ ਉਹਨਾਂ ਦੇ ਬੈਕ ਖਾਤਿਆ ਵਿੱਚ ਲਾਕਡਾਊਨ ਦੇ ਸਮੇ ਦੇ ਦੋਰਾਣ ਦੇ ਪੰਜ ਹਜ਼ਾਰ ਰੁਪੈ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੈਸੇ ਪਾਉਣੇ ਚਾਹੀਦੇ ਹਨ ਇਸ ਦੇ ਨਾਲ ਹੀ ਵੈਨ ਚਾਲਕਾਂ ਨੇ ਸਰਕਾਰ ਕੋਲੋ ਸਕੂਲ ਵੈਨਾਂ ਦਾ ਲਾਕਡਾਊਨ ਦੇ ਸਮੇ ਦਾ ਟੈਕਸ ਅਤੇ ਬੈਕ ਕਿਸਤਾਂ ਮੁਆਫ ਕਰਨ ਦੀ ਮੰਗ ਕੀਤੀ ਹੈ।